ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਵੱਲੋਂ ਧਰਨਾ ਖਤਮ, ਕਿਹਾ ਲੋਕਤੰਤਰ ਤੇ ਸੰਵਿਧਾਨ ਬਚਾਉਣ ਦੇ ਯਤਨ ਸਫਲ

ਮਮਤਾ ਵੱਲੋਂ ਧਰਨਾ ਖਤਮ, ਕਿਹਾ ਲੋਕਤੰਤਰ ਤੇ ਸੰਵਿਧਾਨ ਬਚਾਉਣ ਦੇ ਯਤਨ ਸਫਲ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣਾ ਧਰਨਾ ਖਤਮ ਕਰ ਦਿੱਤਾ ਹੈ। ਮਮਤਾ ਨੇ ਕਿਹਾ ਕਿ ਲੋਕਤੰਤਰ ਅਤੇ ਸੰਵਿਧਾਨ ਬਚਾਉਣ ਦਾ ਸਾਡਾ ਯਤਨ ਸਫਲ ਰਿਹਾ।

 

ਇਸ ਮੌਕੇ ਉਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਵੀ ਹਾਜ਼ਰ ਸਨ। ਮਮਤਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਅੱਜ ਸਕਾਰਾਤਮਕ ਫੈਸਲਾ ਕੀਤਾ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਅਸੀਂ ਅਗਲੇ ਹਫਤੇ ਦਿੱਲੀ ਜਾਵਾਂਗੇ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਜ਼ਿਕਰਯੋਗ ਹੈ ਕਿ ਐਤਵਾਰ ਤੋਂ ਸ਼ਹਿਰ ਦੇ ਮੱਧ ਵਿਚ ਮੈਟਰੋ ਸਿਨੇਮਾ ਦੇ ਸਾਹਮਣੇ ‘ਭਾਰਤ ਬਚਾਓ ਧਰਨੇ ਉਤੇ ਬੈਠੀ ਬੈਨਰਜੀ ਨੇ ਕਿਹਾ ਕਿ ਹਰੇਕ ਸੰਘੀ ਰਾਜ ਵਿਚ ਇਕ ਚੁਣੀ ਸਰਕਾਰ ਹੈ ਅਤੇ ਕੇਂਦਰ ਤੇ ਸੂਬਿਆਂ ਦੇ ਸਪੱਸ਼ਟ ਅਧਿਕਾਰ ਖੇਤਰ ਹਨ। ਪ੍ਰੰਤੂ ਦੇਖੀਏ ਕੇਂਦਰੀ ਏਜੰਸੀ ਕੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸੂਬਾ ਸਰਕਾਰ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਗ੍ਰਿਫਤਾਰ ਕਰਨ ਲਈ ਆ ਰਹੇ ਹਨ।  ਇਹ ਅਧਿਕਾਰਾਂ ਅਤਿਕ੍ਰਮਣ ਹੈ ਕਿਉਂਕਿ ਕਾਨੂੰਨ ਵਿਵਸਥਾ ਸੂਬੇ ਦਾ ਵਿਸ਼ਾ ਹੈ।

 

ਕੇਂਦਰ ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਸਰਕਾਰ ਤੋਂ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਖਿਲਾਫ ਅਨੁਸ਼ਾਸਨਹੀਨਤਾ ਅਤੇ ਸੇਵਾ ਨਿਯਮਾਂ ਦੀ ਉਲੰਘਣਾ ਕਰਨ ਲਈ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਨੂੰ ਕਿਹਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੂੰ ਪ੍ਰਕਿਰਿਆ ਸ਼ੁਰੂ ਕਰਨ ਨੂੰ ਕਿਹਾ ਹੈ। ਗ੍ਰਹਿ ਮੰਤਰਾਲਾ ਦੇਸ਼ ਵਿਚ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀਆਂ ਦਾ ਕੈਡਰ ਕੰਟਰੋਲ ਅਧਿਕਾਰ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਪੱਤਰ ਵਿਚ ਕਿਹਾ ਕਿ ਉਸ ਮਿਲੀ ਸੂਚਨਾ ਅਨੁਸਾਰ ਕੁਮਾਰ  ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਧਰਨੇ ਉਤੇ ਬੈਠੇ। ਇਹ ਪਹਿਲੀ ਨਜ਼ਰ ਵਿਚ ਅਖਿਲ ਭਾਰਤੀ ਸੇਵਾ ਨਿਯਮਾਵਲੀ, 1968 ਅਤੇ ਅਖਿਲ ਭਾਰਤੀ ਸੇਵਾ (ਅਨੁਸ਼ਾਸਨ ਤੇ ਅਪੀਲ) ਨਿਯਮਾਵਲੀ, 1969 ਦੇ ਪ੍ਰਾਵਧਾਨਾਂ ਦੀ ਉਲੰਘਣਾ ਹੈ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamata Banerjee calls off dharna says it is a victory for democracy