ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਵੱਲੋਂ ਮਮਤਾ ਬੈਨਰਜੀ ’ਤੇ ਹਮਲਾ, ਜਾਵਡੇਕਰ ਬੋਲੇ ਬੰਗਾਲ ’ਚ ਐਮਰਜੈਂਸੀ

ਭਾਜਪਾ ਵੱਲੋਂ ਮਮਤਾ ਬੈਨਰਜੀ ’ਤੇ ਹਮਲਾ, ਜਾਵਡੇਕਰ ਬੋਲੇ ਬੰਗਾਲ ’ਚ ਐਮਰਜੈਂਸੀ

ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਸਰਕਾਰ ਅਤੇ ਮੁੱਖ ਮੰਤਰੀ ਮਮਦਾ ਬੈਨਰਜੀ ਉਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਬੰਗਾਲ ਵਿਚ ਮਮਤਾ ਜੀ ਦੀ ਐਮਰਜੈਂਸੀ ਹੈ, ਸਾਡੀ ਨਹੀਂ ਹੈ।

 

ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕੱਲ੍ਹ ਕੋਲਕਾਤਾ ਵਿਚ ਲੋਕਤੰਤਰ ਦੀ ਹੱਤਿਆ ਹੋਈ ਹੈ, ਜਦੋਂ ਟੀਐਮਸੀ ਦੇ ਵੱਡੇ ਆਗੂ ਜੇਲ ਗਏ, ਉਦੋਂ ਮਮਤਾ ਬੈਨਰਜੀ ਨੇ ਧਰਨਾ ਨਹੀਂ ਦਿੱਤੀ, ਪ੍ਰੰਤੂ ਪੁਲਿਸ ਕਮਿਸ਼ਨਰ ਲਈ ਉਹ ਧਰਨੇ ਉਤੇ ਬੈਠੀ ਹੈ, ਪੁਲਿਸ ਕਮਿਸ਼ਨਰ ਕੋਲ ਅਜਿਹਾ ਕੀ ਹੈ ਜਿਸ ਨੂੰ ਲੁਕਾਉਣ ਲਈ ਮਮਤਾ ਬੈਨਰਜੀ ਸੜਕ ਉਤੇ ਬੈਠੀ ਹੈ। ਉਨ੍ਹਾਂ  ਕਿਹਾ ਕਿ ਮੁੱਖ ਮੰਤਰੀ ਨੂੰ ਪੁਲਿਸ ਕਮਿਸ਼ਨਰ ਨੂੰ ਬਚਾਉਂਦੇ ਹੋਏ ਕਦੇ ਨਹੀਂ ਦੇਖਿਆ।

 

ਭਾਜਪਾ ਆਗੂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਮਮਤਾ ਬੈਨਰਜੀ ਦਾ ਸਮਰਥਨ ਕੀਤਾ ਹੈ। ਉਹ ਕੌਣ ਲੋਕ ਹਨ। ਉਹ ਜਮਾਨਤ ਉਤੇ ਬਾਹਰ ਹਨ। ਅਜਿਹੇ ਲੋਕਾਂ ਨਾਲ ਖੜ੍ਹੇ ਹੋਏ ਹਨ। ਇਹ ਮਹਾਂ ਗਠਜੋੜ ਨਹੀਂ ਹੈ। ਉਹ ਦ੍ਰਿਸ਼ਟੀ ਨਾਲ ਵੰਡੇ ਹਨ ਅਤੇ ਭ੍ਰਿਸ਼ਟਾਚਾਰ ਨਾਲ ਇਕਜੁੱਟ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਇਕੱਠੇ ਖੜ੍ਹੇ ਹੋਏ ਹਨ।

 

ਜਾਵਡੇਕਰ ਨੇ ਕਿਹਾ ਕਿ ਦੇਸ਼ ਭਰ ਦੇ ਪੁਲਿਸ, ਸੈਨਾ ਆਦਿ ਨੂੰ ਕੇਂਦਰ ਦੇ ਖਿਲਾਫ ਬਗਾਵਤ ਕਰਨ ਲਈ ਉਕਸਾ ਰਹੀ ਹੈ। ਅਜਿਹਾ ਕਦੇ ਦੇਸ਼ ਨੇ ਸੁਣਿਆ ਨਹੀਂ ਹੈ। ਪ੍ਰੰਤੂ ਇਕ ਮੁੱਖ ਮੰਤਰੀ ਹੋ ਕੇ ਵੀ ਇਹ ਕਰ ਰਹੀ ਹੈ ਤਾਂ ਸੰਵਿਧਾਨ ਦੀ ਹੱਤਿਆ ਨਹੀਂ ਹੈ, ਤਾਂ ਕੀ ਹੈ। ਉਨ੍ਹਾਂ ਕਿਹਾ ਕਿ ਧਰਨੇ ਉਤੇ ਪੁਲਿਸ, ਏਡੀਜੀ, ਪੁਲਿਸ ਕਮਿਸ਼ਨਰ ਬੈਠੇ ਹਨ। ਇਹ ਕਿਹੜਾ ਨਿਯਮ ਹੈ। ਮੁੱਖ ਮੰਤਰੀ ਕਮਿਸ਼ਨਰ ਨੂੰ ਬਚਾਉਣ ਲਈ ਧਰਨੇ ਉਤੇ ਹਨ। ਉਹ ਰਾਜਦਾਰ ਨੂੰ ਬਚਾਉਣ ਲਈ ਬੈਠੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਮੁੱਖ ਮੰਤਰੀ ਖੁਦ ਨੂੰ ਅਤੇ ਪੁਲਿਸ ਅਧਿਕਾਰੀ ਨੂੰ ਬਚਾ ਰਹੀ ਹੈ।

 

ਰਾਜਨਾਥ ਨੇ ਰਾਜਪਾਲ ਨੂੰ ਹਾਲਾਤ ਦਾ ਜਾਇਜ਼ਾ ਲੈਣ ਲਈ ਕਿਹਾ

 

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੱਛਮੀ ਬੰਗਾਲ ਦੇ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੂੰ ਸੂਬੇ ਦੇ ਮੌਜੂਦਾ ਹਾਲਾਤ ਦਾ ਜਾਇਜਾ ਲੈਣ ਨੂੰ ਕਿਹਾ ਹੈ। ਅਧਿਕਾਰੀਆਂ ਨੇ ਨਿਊਜ਼ ਏਜੰਸ਼ੀ ਭਾਸ਼ਾ ਨੂੰ ਦੱਸਿਆ ਕਿ ਮੰਤਰਾਲੇ ਨੇ ਪੱਛਮੀ ਬੰਗਾਲ ਵਿਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਦਫ਼ਤਰ ਅਤੇ ਰਿਹਾਇਸ਼ੀ ਖੇਤਰ ਵਿਚ ਕੇਂਦਰੀ ਬਲਾਂ ਨੂੰ ਤੈਨਾਤ ਕਰਨ ਦਾ ਫੈਸਲਾ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mamata banerjee dharna live updates prakash javdekar attacks west bengal cm