ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀਆ- ਰਾਹੁਲ ਨੂੰ ਮਿਲੀ ਮਮਤਾ : ਭਾਜਪਾ ਖਿਲਾਫ ਇਕੱਠੇ ਹੋ ਕੇ ਲੜਨਗੀਆਂ ਵਿਰੋਧੀ ਪਾਰਟੀਆਂ

ਕੇਂਦਰ `ਚੋਂ ਭਾਜਪਾ ਸਰਕਾਰ ਹਟਾਉਣਾ ਪਹਿਲਾਂ ਨਿਸ਼ਾਨਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦਿੱਲੀ `ਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਕਿਹਾ ਕਿ 2019 `ਚ ਹੋਣ ਵਾਲੀਆਂ ਲੋਕ ਸਭਾ ਚੋਣਾਂ `ਚ ਸਾਰੀਆਂ ਵਿਰਧੀ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਇਕਜੁੱਟ ਹੋਣਾ ਹੋਵੇਗਾ।

 


ਮੀਟਿੰਗ ਦੇ ਬਾਅਦ ਟੀਐਮਸੀ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਵਰਤਮਾਨ ਰਾਜਨੀਤੀ ਅਤੇ ਭਵਿੱਖ `ਚ ਸਭ ਮਿਲਕੇ ਇਕੱਠੇ ਚੋਣ ਲੜਨ ਦੀਆਂ ਸੰਭਾਵਨਾਵਾਂ `ਤੇ ਚਰਚਾ ਕੀਤੀ। ਇਸ ਤੋਂ ਇਲਾਵਾ ਨੈਸ਼ਨਲ ਰਜਿਸਟਰ ਆਫ ਸਿਟੀਜਨ (ਐਨਆਰਸੀ) ਦੇ ਮੁੱਦੇ `ਤੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਆਉਦੀਆਂ ਲੋਕ ਸਭਾ ਚੋਣਾ `ਚ ਭਾਜਪਾ ਨੂੰ ਹਰਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋਕੇ ਚੋਣ ਲੜਨਗੀਆਂ।  

 

ਇਸ ਤੋਂ ਇਲਾਵਾ ਸੰਸਦ ਭਵਨ `ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਉਮੀਦਵਾਰ ਬਣਨ ਬਾਰੇ ਕੀਤੀ ਜਾ ਰਹੀ ਚਰਚਾ ਨੂੰ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲ ਕੇਂਦਰ `ਚੋਂ ਭਾਜਪਾ ਸਰਕਾਰ ਨੂੰ ਹਟਾਉਣਾ ਹੈ। ਉਨ੍ਹਾਂ ਨੂੰ ਕਿਹਾ ਕਿ ਮੈਂ ਕੁਝ ਵੀ ਨਹੀਂ ਹਾਂ। ਮੈਂ ਬਹੁਤ ਸਧਾਰਨ ਵਰਕਰ ਹਾਂ। ਮੈਨੂੰ ਇਕ ਆਮ ਆਦਮੀ ਰਹਿਣ ਦਿਓ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਭਾਜਪਾ ਸਰਕਾਰ ਜ਼ਰੂਰ ਜਾਣੀ ਚਾਹੀਦੀ ਹੈ। 


ਅਸਾਮ `ਚ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਦੀ ਮੁੱਖ ਵਿਰੋਧੀ ਬੈਨਰਜੀ ਨੇ ਕਿਹਾ ਕਿ 40 ਲੱਖ ਲੋਕ ਜਿਨ੍ਹਾਂ ਦੇ ਨਾਮ ਸੂਚੀ `ਚ ਨਹੀਂ ਹਨ, ਉਹ ਇਸ ਦੇਸ਼ ਦੇ ਪਰਿਵਾਰ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਉਹ ਲੋਕ ਕਈ ਰਾਜਾਂ ਨਾਲ ਸਬੰਧ ਰੱਖਦੇ ਹਨ। ਉਹ ਲੋਕ ਸਾਡੇ ਪਰਿਵਾਰ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਅਸਾਮ `ਚੋਂ ਜਾਣ ਲਈ ਨਹੀਂ ਕਹਿਣਾ ਚਾਹੀਦਾ।


ਅਮਿਤ ਸ਼ਾਹ ਵੱਲੋਂ ਘੁਸਪੈਠ ਦਾ ਮੁੱਦਾ ਉਠਾਉਣ ਅਤੇ ਉਨ੍ਹਾਂ ਦੇ (ਮਮਤਾ) ਖੂਨ ਖਰਾਬੇ ਵਾਲੇ ਵਿਆਨ ਬਾਰੇ ਪੁੱਛੇ ਜਾਣ `ਤੇ ਮਮਤਾ ਨੇ ਕਿਹਾ ਕਿ ਮੈਂ ਇਹ ਕਹਿ ਰਹੀ ਹਾਂ ਕਿ ਭਾਜਪਾ ਜੋ ਕਰ ਰਹੀ ਹੈ, ਉਸ ਨਾਲ ਬਹੁਤ ਖੂਨ ਖਰਾਬਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamata banerjee Dismissed discussion about her PM candidate says my aim is to see BJP out of power