ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਨੇ ਪੱਛਮੀ ਬੰਗਾਲ ਦਾ ਨਾਂ ਬਦਲਣ ਦੀ ਮੰਗ ਨੂੰ ਨਕਾਰਿਆ

ਕੇਂਦਰ ਨੇ ਬੁੱਧਵਾਰ ਨੂੰ ਮਮਤਾ ਸਰਕਾਰ ਦੇ ਪੱਛਮੀ ਬੰਗਾਲ ਦਾ ਨਾਂ ਬਦਲਲਣ ਦੇ ਪ੍ਰਸਤਾਵ ਨੂੰ ਲਾਂਭੇ ਕਰ ਦਿੱਤਾ ਹੈ। ਉੱਥੇ ਹੀ ਸੀਐਮ ਮਮਤਾ ਬੈਨਰਜੀ ਨੇ ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਨਾਂ ਬਦਲ ਕੇ ਬਾਂਗਲਾ ਰੱਖਣ ਦੀ ਅਪੀਲ ਕੀਤੀ। ਸੰਸਦ ਦੇ ਵਰਤਮਾਨ ਇਜਲਾਸ ਚ ਨਾਂ ਸੋਧਣ ਦਾ ਪ੍ਰਸਤਾਵ ਲਿਆਉਣ ਦੀ ਮੰਗ ਕੀਤੀ।

 

ਦੱਸਣਯੋਗ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਨੇ ਸੂਬੇ ਦਾ ਨਾਂ ਬਦਲ ਕੇ ਬਾਂਗਲਾ, ਅੰਗਰੇਜ਼ੀ ਤੇ ਹਿੰਦੀ ਚ ਬਾਂਗਲਾ ਰੱਖਣ ਦਾ ਪ੍ਰਸਤਾਵ ਪਾਸ ਕੀਤਾ ਹੈ। ਮਮਤਾ ਸਰਕਾਰ ਨੇ ਇਸ ਤੋਂ ਪਹਿਲਾਂ ਸਾਲ 2011 ਚ ਸੂਬੇ ਦਾ ਨਾਂ ਬਦਲ ਕੇ ਪੱਛਮੀ ਬੰਗੋ ਰੱਖਣ ਦਾ ਪ੍ਰਸਤਾਵ ਦਿੱਤਾ ਸੀ ਪਰ ਕੇਂਦਰ ਨੇ ਉਹ ਪ੍ਰਸਤਾਵ ਵੀ ਖਾਰਿਜ ਕਰ ਦਿੱਤਾ।

 

29 ਅਗਸਤ 2016 ਨੂੰ ਸਦਨ ਚ ਆਮ ਸਲਾਹ ਤੋਂ ਪਾਸ ਇਕ ਬਿੱਲ ਚ ਤਿੰਨ ਭਾਸ਼ਾਵਾਂ ਚ ਤਿੰਨ ਨਾਂ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਬਾਂਗਲਾ ਚ ਬਾਂਗਲਾ, ਅੰਗਰੇਜ਼ੀ ਚ ਬੇਂਗਾਲ ਤੇ ਹਿੰਦੀ ਚ ਬੰਗਾਲ ਰੱਖਿਆ ਜਾਣਾ ਸੀ ਪਰ ਕੇਂਦਰ ਸਰਕਾਰ ਨੇ ਇਸ ਤੇ ਇਤਰਾਜ ਪ੍ਰਗਟਾਇਆ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mamata-banerjee-has-written-to-pm-narendra-modi-regarding-change-of-name-of-west-bengal-to-bangla