ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

TMC ’ਚ BJP ਦੀ ਸੰਨ੍ਹ ਮਗਰੋਂ ਮਮਤਾ ਸਰਕਾਰ ਨੇ ਕੈਬਨਿਟ ਬਦਲੀ

ਲੋਕ ਸਭਾ ਚੋਣਾਂ ਮਗਰੋਂ ਟੀਐਮਸੀ ਨੂੰ 2 ਵਿਧਾਇਕਾਂ ਅਤੇ ਲਗਭਗ 50 ਕੌਂਸਲਰਾਂ ਦੇ ਭਾਜਪਾ ਚ ਸ਼ਾਮਲ ਹੋਣ ਮਗਰੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੀ ਕੈਬਨਿਟ ਬਦਲ ਦਿੱਤੀ ਹੈ।

 

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਮੁਖੀ ਮਮਤਾ ਬੈਨਰਜੀ ਨੇ ਆਪਣਾ ਮੰਤਰੀ ਮੰਡਲ ਬਦਲਦਿਆਂ ਸ਼ਰੁਵੇਂਦਰੂ ਅਧਿਕਾਰੀ ਨੂੰ ਸਿੰਚਾਈ ਤੇ ਆਵਾਜਾਈ ਮੰਤਰਾਲਾ, ਸੋਮੇਨ ਮਾਹਾਪਾਤਰ ਨੂੰ ਸਿਹਤ ਤੇ ਵਾਤਾਵਰਣ ਮੰਤਰਾਲਾ ਅਤੇ ਰਾਜੀਵ ਬੈਨਰਜੀ ਨੂੰ ਆਦਿਵਾਸੀ ਵਿਕਾਸ ਮੰਤਰਾਲਾ ਦੀ ਜ਼ਿੰਮੇਵਾਰੀ ਸੌਪ ਦਿੱਤੀ ਹੈ।

 

ਦਰਅਸਲ 28 ਮਈ 2019 ਨੂੰ ਟੀਐਮਸੀ ਦੇ 2 ਵਿਧਾਇਕ ਤੇ ਸੀਪੀਐਮ ਦਾ ਇਕ ਵਿਧਾਇਕ ਭਾਜਪਾ ਚ ਸਾਮਲ ਹੋ ਗਏ ਹਨ। ਭਾਜਪਾ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਦੀ ਹਾਜ਼ਰੀ ਚ ਇਨ੍ਹਾਂ ਵਿਧਾਇਕਾਂ ਤੋਂ ਇਲਾਵਾ ਲਗਭਗ 50 ਤੋਂ ਵੱਧ ਕੌਂਸਲਰਾਂ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ।

 

ਕੈਲਾਸ਼ ਨੇ ਕਿਹਾ ਕਿ ਮਮਤਾ ਦੀ ਤਾਨਾਸ਼ਾਹੀ ਕਾਰਨ ਟੀਐਮਸੀ ਦੇ ਲੋਕ ਭਾਜਪਾ ਚ ਸ਼ਾਮਲ ਹੋ ਰਹੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamata Banerjee makes Cabinet reshuffle in West Bengal Government