ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਨਾਲ ਮਮਤਾ ਬੈਨਰਜੀ ਨੇ ਕੀਤੀ ਮੁਲਾਕਾਤ, ਕਿਹਾ- ਬੰਗਾਲ 'ਚ NRC 'ਤੇ ਨਹੀਂ ਮਿਲਿਆ ਕੋਈ ਜਵਾਬ

ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਐਨਆਰਸੀ ਨਾਲ ਸਬੰਧਤ ਅਧਿਕਾਰਤ ਪੱਤਰ ਗ੍ਰਹਿ ਮੰਤਰੀ ਨੂੰ ਵੀ ਦਿੱਤਾ।

 

ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਇੱਕ ਪੱਤਰ ਸੌਂਪਿਆ ਹੈ ਅਤੇ ਕਿਹਾ ਹੈ ਕਿ ਐਨਆਰਸੀ ਵਿੱਚ 19 ਲੱਖ ਲੋਕ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਹਿੰਦੀ, ਅਸਾਮੀ ਅਤੇ ਬੰਗਾਲੀ ਬੋਲਣ ਵਾਲੇ ਹਨ। ਕਈ ਅਸਲੀ ਵੋਟਰ ਐਨਆਰਸੀ ਲਿਸਟ ਤੋਂ ਬਾਹਰ ਹਨ ਜਿਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਮੈਂ ਇਸ ਸਬੰਧੀ ਇੱਕ ਅਧਿਕਾਰਤ ਪੱਤਰ ਦਿੱਤਾ ਹੈ।

 

 

 

 

 

 

ਇਸ ਦੇ ਨਾਲ ਮਮਤਾ ਬੈਨਰਜੀ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਐਨਆਰਸੀ ਲਾਗੂ ਹੋਣ ਜਾਣ ਉੱਤੇ ਉਨ੍ਹਾਂ ਨੂੰ (ਅਮਿਤ ਸ਼ਾਹ) ਨੇ ਕੁਝ ਨਹੀਂ ਕਿਹਾ। ਮੈਂ ਆਪਣਾ ਰੁਖ਼ ਸਪੱਸ਼ਟ ਕਰ ਦਿੱਤਾ ਹੈ ਕਿ ਪੱਛਮੀ ਬੰਗਾਲ ਵਿੱਚ ਐਨਆਰਸੀ ਦੀ ਕੋਈ ਲੋੜ ਨਹੀਂ ਹੈ।

 

ਪੱਛਮੀ ਬੰਗਾਲ ਦੇ ਮੁੱਖ ਮੰਤਰੀ, ਜੋ ਰਾਸ਼ਟਰੀ ਰਾਜਧਾਨੀ ਦੇ ਤਿੰਨ ਦਿਨਾਂ ਦੌਰੇ 'ਤੇ ਸਨ, ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਇਸ ਨੂੰ ਦੋ ਸਰਕਾਰਾਂ ਦਰਮਿਆਨ ਹੋਈ ਇੱਕ ਬੈਠਕ ਕਿਹਾ ਅਤੇ ਕਿਹਾ ਕਿ ਸੂਬੇ ਦੇ ਵਿਕਾਸ ਦੇ ਮੁੱਦਿਆਂ ‘ਤੇ ਕਾਫ਼ੀ ਵਿਚਾਰ ਵਟਾਂਦਰੇ ਹੋਏ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamata Banerjee Meet Amit Shah Give NRC Letter