ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਬੈਨਰਜੀ ਨੇ BJP ’ਚ ਸ਼ਾਮਲ ਹੋ ਰਹੇ TMC ਆਗੂਆਂ ਨੂੰ ਦਸਿਆ ‘ਕੂੜਾ’

ਭਾਜਪਾ ਚ ਸ਼ਾਮਲ ਹੋ ਰਹੇ ਤ੍ਰਿਣਮੂਲ ਕਾਂਗਰਸ ਦੇ ਆਗੂਆਂ ’ਤੇ ਮਮਤਾ ਬੈਨਰਜੀ ਨੇ ਤਿੱਖਾ ਹਮਲਾ ਬੋਲਿਆ ਹੈ। ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਪਾਰਟੀ ਨੂੰ ਛੱਡਣ ਵਾਲਿਆਂ ਆਗੂਆਂ ਨੂੰ ਹੀ ਕੂੜਾ ਕਰਾਰ ਦੇ ਦਿੱਤਾ ਹੈ। ਇਸ ਤੋਂ ਇਲਾਵਾ ਮਮਤਾ ਨੇ ਬਾਗੀ ਆਗੂਆਂ ਨੂੰ ਲਾਲਚੀ ਤੇ ਭ੍ਰਿਸ਼ਟ ਵੀ ਦੱਸ ਦਿੱਤਾ।

 

ਟੀਐਮਸੀ ਪ੍ਰਧਾਨ ਮਮਤਾ ਨੇ ਕਿਹਾ ਕਿ ਉਹ ਧੋਖੇਬਾਜ਼ਾਂ ਦੀ ਥਾਂ ਸਮਰਪਤ ਮੈਂਬਰਾਂ ਨੂੰ ਦੇਣਗੀ ਅਤੇ ਜਿਹੜੇ ਲੋਕ ਭਾਜਪਾ ਚ ਸ਼ਾਮਲ ਹੋਣ ਨੂੰ ਲੈ ਕੇ ਵਿਚਾਰ ਕਰ ਰਹੇ ਹਨ, ਉਹ ਤੁਰੰਤ ਪਾਰਟੀ ਛੱਡ ਕੇ ਤੁਰ ਜਾਣ।

 

ਮਈ ਤੇ ਆਖਰੀ ਹਫ਼ਤੇ ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਮਗਰੋਂ ਹੁਣ ਤਕ ਪਾਰਟੀ ਦੇ ਤਿੰਨ ਵਿਧਾਇਕ ਅਤੇ 5 ਸਥਾਨਕ ਨਿਕਾਸੀ ਦੇ ਵਧੇਰੇ ਕੌਂਸਲਰ ਭਾਜਪਾ ਚ ਸ਼ਾਮਲ ਹੋ ਗਏ ਹਨ।

 

ਮਮਤਾ ਨੇ ਕਿਹਾ, ਸਾਨੂੰ ਉਨ੍ਹਾਂ ਭ੍ਰਿਸ਼ਟ ਅਤੇ ਲਾਲਚੀ ਆਗੂਆਂ ਦੀ ਫਿਕਰ ਨਹੀਂ ਹੈ ਜਿਹੜੇ ਦੂਜੀ ਪਾਰਟੀ ਚ ਜਾ ਰਹੇ ਹਨ। ਉਹ ਭਾਜਪਾ ਚ ਇਸ ਲਈ ਸ਼ਾਮਲ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਕਰਮਾਂ ਦਾ ਫਲ ਮਿਲਣ ਦਾ ਖਤਰਾ ਤੰਗ ਕਰ ਰਿਹਾ ਸੀ। ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ ਚ ਸ਼ਾਮਲ ਲੋਕਾਂ ਖਿਲਾਫ਼ ਕਾਰਵਾਈ ਤੇ ਵਿਚਾਰ ਕਰ ਰਹੀ ਹੈ।


ਮਮਤਾ ਨੇ ਅੱਗੇ ਕਿਹਾ, ਅਸੀਂ ਆਪਣਾ ਕੂੜਾ ਸੁੱਟ ਰਹੇ ਹਾਂ ਤੇ ਭਾਜਪਾ ਉਨ੍ਹਾਂ ਨੂੰ ਇਕੱਠਾ ਕਰ ਰਹੀ ਹੈ ਪਰ ਦੂਜੀ ਪਾਰਟੀ ਚ ਸ਼ਾਮਲ ਹੋ ਕੇ ਲੋਕ ਭ੍ਰਿਸ਼ਟਾਚਾਰ ਦੀ ਜਾਂਚ ਤੋਂ ਨਹੀਂ ਬੱਚ ਸਕਣਗੇ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamata banerjee slams hard TMC ex MLAs to Join BJP