ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPS ਅਫਸਰਾਂ ਦੀ ਬਦਲੀ, ਮਮਤਾ ਵੱਲੋਂ EC ’ਤੇ ਪੱਖਪਾਤ ਕਰਨ ਦੇ ਦੋਸ਼

IPS ਅਫਸਰਾਂ ਦੀ ਬਦਲੀ, ਮਮਤਾ ਵੱਲੋਂ EC ’ਤੇ ਪੱਖਪਾਤ ਕਰਨ ਦੇ ਦੋਸ਼

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਕੇ ਕੋਲਕਾਤਾ ਅਤੇ ਵਿਧਾਨ ਨਗਰ ਪੁਲਿਸ ਕਮਿਸ਼ਨਰਾਂ ਸਮੇਤ ਚਾਰ ਆਈਪੀਐਸ ਅਧਿਕਾਰੀਆਂ ਦੀ ਬਲਦੀ ਖਿਲਾਫ ਵਿਰੋਧ ਪ੍ਰਗਟਾਇਆ ਹੈ। ਉਨ੍ਹਾਂ ਪੱਤਰ ਵਿਚ ਕਿਹਾ ਕਿ ਚੋਣ ਕਮਿਸ਼ਨ ਦਾ ਫੈਸਲਾ ਮੰਦਭਾਗਾ, ਅਤਿ ਮਨਮਾਨਾ, ਪ੍ਰੇਰਿਤ ਅਤੇ ਪੱਖਪੂਰਣ ਹੈ ਅਤੇ ਭਾਜਪਾ ਦੇ ਇਸ਼ਾਰੇ ਉਤੇ ਕੀਤਾ ਗਿਆ ਹੈ। ਪੱਤਰ ਵਿਚ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗਾੜਨ ਉਤੇ ਕੀ ਕਮਿਸ਼ਨ ਇਸਦੀ ਜ਼ਿੰਮੇਵਾਰੀ ਲੇਵਾਗਾ?

 

ਇਸ ਪੱਤਰ ਦਾ ਬਿਊਰਾ ਪੀਟੀਆਈ–ਭਾਸ਼ਾ ਨੂੰ ਵੀ ਉਪਲੱਬਧ ਕਰਵਾਇਆ ਗਿਆ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਜਾਂਚ ਵੀ ਸ਼ੁਰੂ ਕਰਨ ਨੂੰ ਕਿਹਾ ਤਾਂ ਕਿ ਇਹ ਪਤਾ ਚਲ ਸਕੇ ਕਿ ਕਿਵੇਂ ਅਤੇ ਕਿਸ ਦੇ ਨਿਰਦੇਸ਼ ਤਹਿਤ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਦਾ ਫੈਸਲਾ ਕੀਤਾ ਗਿਆ।

 

ਬੈਨਰਜੀ ਨੇ ਆਪਣੇ ਪੱਤਰ ਵਿਚ ਕਿਹਾ ਕਿ ਮੇਰੀ ਇਹ ਦ੍ਰਿੜ ਸੋਚ ਹੈ ਕਿ ਭਾਰਤ ਵਿਚ ਲੋਕਤੰਤਰ ਬਚਾਉਣ ਵਿਚ ਚੋਣ ਕਮਿਸ਼ਨ ਦੀ ਨਿਰਪੱਖ ਭੂਮਿਕਾ ਹੈ। ਪ੍ਰੰਤੂ ਇਹ ਅਤਿ ਮੰਦਭਾਗਾ ਹੈ ਕਿ ਮੈਨੂੰ ਅੱਜ ਇਹ ਪੱਤਰ ਲਿਖਕੇ ਚੋਣ ਕਮਿਸ਼ਨ ਵੱਲੋਂ ਜਾਰੀ ਪੰਜ ਅਪ੍ਰੈਲ 2019 ਦੇ ਬਦਲੀ ਦੇ ਆਦੇਸ਼ ਖਿਲਾਫ ਵਿਰੋਧ ਪ੍ਰਗਟ ਕਰਨਾ ਪੈ ਰਿਹਾ ਹੈ ਜਿਸ ਰਾਹੀਂ ਚਾਰ ਸੀਨੀਅਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੌਜੂਦਾ ਅਹੁਦਿਆਂ ਤੋਂ ਹਟਾਇਆ ਗਿਆ।

 

ਪੱਤਰ ਵਿਚ ਕਿਹਾ ਗਿਆ ਕਿ ਕਮਿਸ਼ਨ ਦਾ ਫੈਸਲਾ ਬੇਹੱਦ ਮਨਮਾਨਾ, ਪ੍ਰੇਰਿਤ ਤੇ ਪੱਖਪਾਤ ਵਾਲਾ ਹੈ। ਸਾਡੇ ਕੋਲ ਇਹ ਯਕੀਨ ਕਰਨ ਦੇ ਸਾਰੇ ਕਾਰਨ ਹੈ ਕਿ ਕਮਿਸ਼ਨ ਦਾ ਫੈਸਲਾ ਕੇਂਦਰ ਦੀ ਸੱਤਾਧਾਰੀ ਪਾਰਟੀ, ਭਾਜਪਾ ਦੇ ਇਸ਼ਾਰੇ ਉਤੇ ਲਿਆ ਗਿਆ ਹੈ। ਬੈਨਰਜੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਇਕ ਉਮੀਦਵਾਰ ਵੱਲੋਂ ਟੀਵੀ ਪ੍ਰੋਗਰਾਮ ਦੌਰਾਨ ਪੱਛਮੀ ਬੰਗਾਲ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਹੋਣ ਨੂੰ ਲੈ ਕੇ ਦਿੱਤੇ ਗਏ ਬਿਆਨ ਬਾਅਦ ਕਮਿਸ਼ਨ ਨੇ ਇਹ ਬਦਲੀ ਕੀਤੀ।

ਚੋਣ ਕਮਿਸ਼ਨ ਨੇ ਸ਼ੁਕਰਵਾਰ ਦੀ ਰਾਤ ਸੂਬੇ ਵਿਚ ਪੁਲਿਸ ਵਿਵਸਥਾ ਵਿਚ ਵੱਡੇ ਫੇਰਬਦਲ ਕਰਦੇ ਹੋਏ ਕੋਲਕਾਤਾ ਪੁਲਿਸ ਕਮਿਸ਼ਨਰ ਅਨੁਜ ਸਰ਼ਮਾ ਅਤੇ ਵਿਧਾਨ ਨਗਰ ਪੁਲਿਸ ਕਮਿਸ਼ਨਰ ਗਿਆਨਵੰਤ ਸਿੰਘ ਨੂੰ ਹਟਾ ਦਿੱਤਾ ਸੀ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਧੀਕ ਪੁਲਿਸ ਡਾਇਰੈਕਟਰ (ਏਡੀਜੀ) ਡਾ. ਰਾਜੇਸ਼ ਕੁਮਾਰ ਨੂੰ ਕੋਲਕਾਤਾ ਦਾ ਨਵਾਂ ਪੁਲਿਸ ਕਮਿਸ਼ਨਰ ਬਣਾਇਆ ਗਿਆ, ਜਦੋਂ ਕਿ ਏਡੀਜੀ ਤੇ ਆਈਜੀਪੀ (ਸੰਚਾਲਨ) ਨਟਰਾਜਨ ਰਮੇਸ਼ ਬਾਬੂ ਨੂੰ ਵਿਧਾਨ ਨਗਰ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ।  ਕਮਿਸ਼ਨ ਨੇ ਏ ਰਵਿੰਦਰਨਾਥ ਨੂੰ ਬੀਰਭੂਮ ਜਦੋਂ ਕਿ ਸ੍ਰੀਹਰਿ ਪਾਂਡੇ ਨੂੰ ਡਾਇਮੰਡ ਹਾਰਬਰ ਦਾ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamata Banerjee writes to EC against transfer of top police officials