ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਦੂਕਾਂ ਤੇ ਗਊਂ ਰਾਖਿਆ ਨਾਲ ਦੇਸ਼ ਨਹੀਂ ਚਲਦਾ : ਮਮਤਾ ਬੈਨਰਜੀ

ਬੰਦੂਕਾਂ ਤੇ ਗਊਂ ਰਾਖਿਆ ਨਾਲ ਦੇਸ਼ ਨਹੀਂ ਚਲਦਾ : ਮਮਤਾ ਬੈਨਰਜੀ

ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਲੈ ਕੇ ਮੰਗਲਵਾਰ ਨੂੰ ਆਏ ਸੁਪਰੀਮ ਕੋਰਟ ਦੇ ਆਦੇਸ਼ ਉਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਦੇਸ਼ ਬੰਦੂਕ ਅਤੇ ਗਊਂ ਰਾਖਿਆ ਦੇ ਜੋਰ ਉਤੇ ਨਹੀਂ ਚਲ ਸਕਦਾ।

 

ਮਮਤਾ ਬੈਨਰਜੀ ਨੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਆਪਣੀ ‘ਨੈਤਿਕ ਜਿੱਤ’ ਦੱਸਿਆ ਜਿਸ ਵਿਚ ਜਾਂਚ ਦੌਰਾਨ ਕੋਲਕਾਤਾ ਪੁਲਿਸ ਪ੍ਰਮੁੱਖ ਰਾਜੀਵ ਕੁਮਾਰ ਦੀ ਗ੍ਰਿਫਤਾਰੀ ਸਮੇਤ ਕੋਈ ਵੀ ਸਜ਼ਾ ਵਾਲੀ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਗਏ ਹਨ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਮਮਤਾ ਬੈਨਰਜੀ ਨੇ ਮੱਧ ਕੋਲਕਾਤਾ ਵਿਚ ਧਰਨਾ ਸਥਾਨ ਉਤੇ ਪੱਤਰਕਾਰਾਂ ਨੂੰ ਕਿਹਾ ਕਿ ਸੁਪਰੀਮ ਕੋਰਟ ਦਾ ਆਦੇਸ਼ ਆਮ ਆਦਮੀ, ਲੋਕਤੰਤਰ ਤੇ ਸੰਵਿਧਾਨ ਦੀ ਜਿੱਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸਦੇ ਪਿੱਛੇ ਜ਼ਰੂਰ ਕੋਈ ਕਹਾਣੀ ਹੈ। ਕੋਈ ਵੀ ਮੋਦੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਦੇ ਖਿਲਾਫ ਬੋਲਦ ਦੀ ਹਿੰਮਤ ਨਹੀਂ ਕਰ ਸਕਦਾ। ਇਹ ਸਾਡਾ ਜਨ ਅੰਦੋਲਨ ਹੈ ਅਤੇ ਅਸੀਂ ਇਕਜੁੱਟ ਹੋ ਕੇ ਇਸ ਨੂੰ ਲੜਾਂਗੇ।

 

ਬੈਨਰਜੀ ਨੇ ਕਿਹਾ ਕਿ ਅਸੀਂ ਹਮੇਸ਼ਾਂ ਕਾਨੂੰਨ ਦਾ ਸਨਮਾਨ ਕਰਦੇ ਹੋਏ ਅਤੇ ਮੰਨਦੇ ਹਨ ਕਿ ਚੀਜਾਂ ਕਾਨੂੰਨ ਮੁਤਾਬਕ ਹੋਣੀਆਂ ਚਾਹੀਦੀਆਂ ਹਨ। ਪ੍ਰੰਤੂ ਜੇਕਰ ਕੋਈ ਲੋਕਤੰਤਰ ਦੇ ਸੰਤਭਾਂ ਨੂੰ ਬਰਬਾਦ ਕਰਨ ਦਾ ਯਤਨ ਕਰੇਗਾ ਤਾਂ ਲੋਕਤੰਤਰਿਕ ਪ੍ਰਕਿਰਿਆ ਦੇ ਨਾਮ ਉਤੇ ਕੁਝ ਨਹੀਂ ਬਚੇਗਾ ਜਿਸ ਉਤੇ ਅਸੀਂ ਮਾਣ ਕਰਦੇ ਹਾਂ।

 

ਉਨ੍ਹਾਂ ਕਿਹਾ ਕਿ ਅਸੀਂ ਉਚਤਮ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਇਹ ਬਿਲਕੁਲ ਸਹੀ ਹੈ। ਸਾਡਾ ਮਾਮਲਾ ਬਹੁਤ ਮਜ਼ਬੂਤ ਹੈ। ਅਸੀਂ ਕਦੇ ਨਹੀਂ ਕਿਹਾ ਕਿ ਅਸੀਂ ਸਹਿਯੋਗ ਨਹੀਂ ਕਰਾਂਗੇ। ਇਹ ਰਾਜਨੀਤਿਕ ਬਦਲਾ  ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ, ਤੇਦੇਪਾ ਪ੍ਰਮੁੱਖ ਚੰਦਰਬਾਬੂ ਨਾਇਡੂ, ਰਾਜਦ ਦੇ ਤੇਜਸਵੀ ਯਾਦਵ ਸਮੇਤ ਕਈ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਬੈਨਰਜੀ ਦੇ ਪ੍ਰਦਰਸ਼ਨ ਨੂੰ ਸਮਰਥਨ ਦਿੱਤਾ ਹੈ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mamata vs centre Country not run by guns and gaurakshaks says Mamata banerjee