ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮਮਤਾ ਬੈਨਰਜੀ ਨੇ ਮੰਨੀਆਂ ਹੜਤਾਲੀ ਡਾਕਟਰਾਂ ਦੀਆਂ ਸਾਰੀਆਂ ਮੰਗਾਂ

​​​​​​​ਮਮਤਾ ਬੈਨਰਜੀ ਨੇ ਮੰਨੀਆਂ ਹੜਤਾਲੀ ਡਾਕਟਰਾਂ ਦੀਆਂ ਸਾਰੀਆਂ ਮੰਗਾਂ

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਸਨਿੱਚਰਵਾਰ ਨੂੰ ਹੜਤਾਲੀ ਡਾਕਟਰਾਂ ਨੂੰ ਕੰਮ ’ਤੇ ਪਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਹਾਲਤ ਬਹੁਤ ਖ਼ਰਾਬ ਹੈ।

 

 

ਮਮਤਾ ਬੈਨਰਜੀ ਨੇ ਕਿਹਾ ਕਿ ਅੰਦੋਲਨਕਾਰੀ ਡਾਕਟਰਾਂ ਨਾਲ ਉਨ੍ਹਾਂ ਦੀ ਗੱਲਬਾਤ ਨਾਕਾਮ ਹੋ ਗਈ ਹੈ ਪਰ ਗੱਲਬਾਤ ਦੇ ਦਰ ਸਦਾ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਡਾਕਟਰਾਂ ਨੂੰ ਕੰਮ ’ਤੇ ਪਰਤਣ ਦੀ ਅਪੀਲ ਕਰਦੇ ਹਨ। ਹਜ਼ਾਰਾਂ ਮਰੀਜ਼ ਇਲਾਜ ਦੀ ਉਡੀਕ ਕਰ ਰਹੇ ਹਨ।

 

 

ਮੁੱਖ ਮੰਤਰੀ ਨੇ ਅੰਗੇ ਕਿਹਾ ਕਿ ਅਸੀਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਦੇ ਹਾਂ। ‘ਮੈਂ ਆਪਣੇ ਮੰਤਰੀਆਂ ਤੇ ਮੁੱਖ ਸਕੱਤਰ ਨੂੰ ਡਾਕਟਰਾਂ ਨੂੰ ਮਿਲਣ ਲਈ ਭੇਜਿਆ ਸੀ। ਡਾਕਟਰਾਂ ਦੇ ਵਫ਼ਦ ਨਾਲ ਮਿਲਦ ਲਈ ਕੱਲ੍ਹ ਸ਼ੁੱਕਰਵਾਰ ਨੂੰ ਤੇ ਅੱਜ ਲਗਭਗ 5 ਘੰਟੇ ਉਡੀਕ ਕੀਤੀ ਪਰ ਉਹ ਆਏ ਹੀ ਨਹੀਂ। ਤੁਹਾਨੂੰ ਸੰਵਿਧਾਨਕ ਸੰਸਥਾਵਾਂ ਦਾ ਸਤਿਕਾਰ ਕਰਨਾ ਹੋਵੇਗਾ।’

 

 

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਕਿਹਾ ਕਿ – ‘ਅਸੀਂ ਇੱਕ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਅਸੀਂ ਕਿਸੇ ਨੂੰ ਪੁਲਿਸ ਥਾਣੇ ਲੈ ਕੇ ਨਹੀਂ ਗਏ। ਸਿਹਤ ਸੇਵਾਵਾਂ ’ਚ ਇੰਝ ਵਿਘਨ ਨਹੀਂ ਪੈਦਾ ਚਾਹੀਦਾ। ਮੈਂ ਕੋਈ ਸਖ਼ਤ ਕਾਰਵਾਈ ਨਹੀਂ ਕਰਨ ਜਾ ਰਹੀ। ਸਭ ਅਕਲਮੰਦ ਬਣਨ।’

 

 

ਦਿੱਲੀ ਦੇ ਕਈ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਕੋਲਕਾਤਾ ਦੇ ਆਪਣੇ ਹੜਤਾਲੀ ਸਹਿਯੋਗੀਆਂ ਨਾਲ ਇੱਕਜੁਟਤਾ ਪ੍ਰਗਟ ਕਰਨ ਲਈ ਸਨਿੱਚਰਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ। ਬੰਗਾਲ ਦੇ ਡਾਕਟਰਾਂ ਨਾਲ ਇੱਕਜੁਟਤਾ ਪ੍ਰਗਟਾਉਣ ਲਈ ਪੰਜਾਬ ਸਮੇਤ ਲਗਭਗ ਸਮੁੱਚੇ ਦੇਸ਼ ਦੇ ਡਾਕਟਰ ਹੀ ਹੜਤਾਲ ’ਤੇ ਚਲੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamta Banerjee accepts all the demands of doctors on strike