ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਬੈਨਰਜੀ ਵੱਲੋਂ CM ਦਾ ਅਹੁਦਾ ਛੱਡਣ ਦੀ ਪੇਸ਼ਕਸ਼

ਮਮਤਾ ਬੈਨਰਜੀ ਵੱਲੋਂ CM ਦਾ ਅਹੁਦਾ ਛੱਡਣ ਦੀ ਪੇਸ਼ਕਸ਼

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਪ੍ਰਧਾਨ ਮਮਤਾ ਬੈਨਰਜੀ ਨੇ ਅੱਜ ਮੁੱਖ ਮੰਤਰੀ (CM) ਦੇ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਇਸ ਬਾਰੇ ਇੱਕ ਪ੍ਰੈੱਸ ਕਾਨਫ਼ਰੰਸ ’ਚ ਦੱਸਿਆ ਕਿ ਤ੍ਰਿਣਮੂਲ ਕਾਂਗਰਸ ਦੀ ਅੰਦਰੂਨੀ ਮੀਟਿੰਗ ਦੌਰਾਨ ਉਨ੍ਹਾਂ ਮੁੱਖ ਮੰਤਰੀ ਦਾ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਪਰ ਪਾਰਟੀ ਨੇ ਉਹ ਪੇਸ਼ਕਸ਼ ਰੱਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਲਈ ਹੋ ਸਕਦਾ ਹੈ ਕਿ ਉਹ ਮੁੱਖ ਮੰਤਰੀ ਦੇ ਅਹੁਦੇ ’ਤੇ ਕਾਇਮ ਰਹਿਣ।

 

 

ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ’ਚ ਵੋਟਰਾਂ ਦੇ ਧਰੁਵੀਕਰਨ ਦਾ ਵੀ ਦੋਸ਼ ਲਾਇਆ। ਲੋਕ ਸਭਾ ਚੋਣਾਂ ਦੌਰਾਨ ਪੱਛਮੀ ਬੰਗਾਲ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ ਹੈ, ਜਿੱਥੇ ਉਸ ਦੇ ਸੰਸਦ ਮੈਂਬਰਾਂ ਦੀ ਗਿਣਤੀ ਘਟ ਗਈ ਹੈ। ਸਾਲ 2014 ਦੌਰਾਨ ਚੁਣੀ ਗਈ 16ਵੀਂ ਲੋਕ ਸਭਾ ’ਚ ਜਿੱਥੇ ਉਸ ਦੇ 34 ਐੱਮਪੀ ਚੁਣੇ ਗਏ ਸਨ, ਉੱਥੇ ਇਸ ਵਾਰ ਇਹ ਗਿਣਤੀ ਘਟ ਕੇ 22 ਰਹਿ ਗਈ ਹੈ।

 

 

ਪੱਛਮੀ ਬੰਗਾਲ ਦੀਆਂ ਕੁੱਲ 42 ਸੀਟਾਂ ਵਿੱਚੋਂ ਭਾਜਪਾ ਨੇ 18 ਉੱਤੇ ਜਿੱਤ ਦਰਜ ਕੀਤੀ ਹੈ। ਭਾਜਪਾ ਨੂੰ ਪਿਛਲੀਆਂ ਆਮ ਸੰਸਦੀ ਚੋਣਾਂ ਦੌਰਾਨ ਜਿੱਛੇ ਸਿਰਫ਼ 17 ਫ਼ੀ ਸਦੀ ਵੋਟਾਂ ਮਿਲੀਆਂ ਸਨ, ਉੱਥੇ ਐਤਕੀਂ ਇਹ ਵੋਟ ਪ੍ਰਤੀਸ਼ਤਤਾ ਵਧ ਕੇ 40.5 ਹੋ ਗਈ।

 

 

ਪਾਰਟੀ ਦੇ ਇਸ ਖ਼ਰਾਬ ਪ੍ਰਦਰਸ਼ਨ ਦਾ ਹੁਣ ਵਿਸ਼ਲੇਸ਼ਣ ਸ਼ੁਰੂ ਹੋ ਗਿਆ ਹੈ। ਕੇਸਰੀ ਪਾਰਟੀ ਭਾਜਪਾ ਦਾ ਆਧਾਰ ਅਚਾਨਕ ਵਧਣ ਤੋਂ ਹੈਰਾਨ ਤ੍ਰਿਣਮੂਲ ਕਾਂਗਰਸ ਦੋ ਭਾਗਾਂ ਵਿੱਚ ਵੰਡੀ ਗਈ ਹੈ। ਸਥਾਨਕ ਆਗੂਆਂ ਨੇ ਚੋਟੀ ਦੇ ਅਹੁਦਿਆਂ ਉੱਤੇ ਬੈਠੇ ਲੋਕਾਂ ਦੇ ਦੂਰਦਰਸ਼ੀ ਨਾ ਹੋਣ ਤੇ ਉਨ੍ਹਾਂ ਦੇ ਹੰਕਾਰ ਭਰਪੂਰ ਰਵੱਈਏ ਨੂੰ ਇਸ ਸਭ ਲਈ ਜ਼ਿੰਮੇਵਾਰ ਠਹਿਰਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamta Banerjee offers to quit as CM