ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮ ਬੰਗਾਲ ਉਪ ਚੋਣ 'ਚ ਟੀਐਮਸੀ ਨੇ ਤਿੰਨੇ ਸੀਟਾਂ ਜਿੱਤੀਆਂ-ਇਹ ਭਾਜਪਾ ਦੇ ਹੰਕਾਰ ਦਾ ਸਿੱਟਾ: ਮਮਤਾ

ਪੱਛਮ ਬੰਗਾਲ ਦੀਆਂ ਤਿੰਨ ਵਿਧਾਨ ਸਭਾ ਸੀਟਾਂ 'ਤੇ 25 ਨਵੰਬਰ ਨੂੰ ਹੋਈ ਉਪ ਚੋਣ ਦੇ ਨਤੀਜਿਆਂ ਲਈ ਗਿਣਤੀ ਜਾਰੀ ਹੈ। ਸੂਬੇ 'ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਹੁਣ ਤਕ 2 ਸੀਟਾਂ 'ਤੇ ਜਿੱਤ ਮਿਲ ਚੁੱਕੀ ਹੈ, ਜਦਕਿ ਇਕ ਸੀਟ 'ਤੇ ਉਹ ਅੱਗੇ ਹੈ। ਸੂਬੇ 'ਚ ਮੁੱਖ ਵਿਰੋਧੀ ਪਾਰਟੀ ਵਜੋਂ ਉੱਭਰ ਰਹੀ ਭਾਜਪਾ ਨੂੰ ਇਸ ਉਪ ਚੋਣ 'ਚ ਵੱਡਾ ਝਟਕਾ ਲੱਗਾ ਹੈ। 
 

ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜ਼ੀ ਨੇ ਕਿਹਾ, "ਇਹ ਉਨ੍ਹਾਂ ਲੋਕਾਂ ਦੀ ਜਿੱਤ ਹੈ, ਜਿਨ੍ਹਾਂ ਨੇ ਭਾਜਪਾ ਨੂੰ ਨਾਪਸੰਦ ਕੀਤਾ। ਇਹ ਲੋਕਾਂ ਦੀ ਜਿੱਤਾ ਹੈ, ਇਹ ਵਿਕਾਸ ਦੀ ਜਿੱਤ ਹੈ। ਨਫ਼ਰਤ ਦੀ ਸਿਆਸਤ ਕਾਮਯਾਬ ਨਹੀਂ ਹੁੰਦੀ। ਲੋਕਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ। ਹੁਣ ਹੰਕਾਰ ਦੀ ਰਾਜਨੀਤੀ ਨਹੀਂ ਚੱਲੇਗੀ। ਭਾਜਪਾ ਆਪਣੇ ਹੰਕਾਰ ਦਾ ਨਤੀਜਾ ਭੁਗਤ ਰਹੀ ਹੈ। ਲੋਕਾਂ ਨੇ ਭਾਜਪਾ ਵਿਰੁੱਧ ਵੋਟਿੰਗ ਕੀਤੀ, ਕਿਉਂਕਿ ਜਿਸ ਪਾਰਟੀ ਨੂੰ ਲੋਕਾਂ ਨੇ ਕੇਂਦਰ 'ਚ ਜਿੱਤ ਦਿਵਾਈ, ਹੁਣ ਉਹ ਉਨ੍ਹਾਂ ਤੋਂ ਨਾਗਰਿਕਤਾ ਦਾ ਸਬੂਤ ਮੰਗ ਰਹੀ ਹੈ।"
 

ਜ਼ਿਕਰਯੋਗ ਹੈ ਕਿ ਟੀਐਮਸੀ ਨੇ ਖੜਗਪੁਰ ਸਦਰ ਅਤੇ ਕਲਿਆਗੰਜ ਸੀਟ 'ਤੇ ਤਿੰਨ ਦਹਾਕੇ ਬਾਅਦ ਜਿੱਤ ਹਾਸਿਲ ਕੀਤੀ ਹੈ। ਕਲਿਆਗੰਜ ਸੀਟ 'ਤੇ ਟੀਐਮਸੀ ਦੇ ਤਪਨ ਦੇਬ ਨੇ ਜਿੱਤ ਪ੍ਰਾਪਤ ਕੀਤੀ ਹੈ। ਤਪਨ ਨੇ ਭਾਜਪਾ ਦੇ ਕਮਲ ਚੰਦਰ ਸਰਕਾਰ ਨੂੰ 2000 ਤੋਂ ਵੱਧ ਵੋਟਾਂ ਨਾਲ ਹਰਾਇਆ। ਉਥੇ ਹੀ ਕਰੀਮਪੁਰ ਸੀਟ 'ਤੇ ਟੀਐਮਸੀ ਅੱਗੇ ਬਣੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamta Banerjee speaks after TMC victory in 3 seats in West Bengal by election people reject BJP