ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਬੈਨਰਜੀ ਦੁਰਗਾ ਪੂਜਾ ’ਤੇ ਟੈਕਸ ਨੂੰ ਲੈ ਕੇ ਕੇਂਦਰ ਖਿਲਾਫ ਕਰੇਗੀ ਪ੍ਰਦਰਸ਼ਨ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਈ ਦੁਰਗਾ ਪੂਜਾ ਕਮੇਟੀਆਂ ਨੂੰ ਇਨਕਮ ਟੈਕਸ ਵਿਭਾਗ ਦੁਆਰਾ ਨੋਟਿਸ ਜਾਰੀ ਕਰਨ ਲਈ ਕੇਂਦਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਤਿਓਹਾਰਾਂ ਨੂੰ ਛੋਟ ਦਿੱਤੀ ਜਾਣੀ ਚਾਹੀਦੀ। ਮਮਤਾ ਬੈਨਰਜੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਕੇਂਦਰ ਚ ਭਾਜਪਾ ਦੀ ਅਗਾਵਾਈ ਵਾਲੀ ਸਰਕਾਰ ਦੇ ਕਦਮ ਦੇ ਵਿਰੋਧ ਚ 13 ਅਗਸਤ ਨੂੰ ਸ਼ਹਿਰ ਚ ਧਰਨੇ ਤੇ ਬੈਠਣਗੀ।

 

ਮਮਤਾ ਨੇ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨੂੰ ਆਪਣੇ ਕੌਮੀ ਤਿਓਹਾਰਾਂ ਤੇ ਮਾਣ ਹੈ। ਇਹ ਤਿਓਹਾਰ ਸਾਰਿਆਂ ਲਈ ਹਨ ਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਪੂਜਾ ਕਮੇਟੀ ਤੇ ਟੈਕਸ ਲਗਾਇਆ ਜਾਵੇ, ਇਸ ਨਾਂਲ ਪ੍ਰਬੰਧਕਾਂ ਤੇ ਬੋਝ ਵਧੇਗਾ।

 

ਗੰਗਾ ਸਾਗਰ ਮੇਲੇ ਦਾ ਜ਼ਿਦਰ ਕਰਦਿਆਂ ਮਮਤਾ ਨੇ ਕਿਹਾ ਕਿ ਟੀਐਮਸੀ ਸਰਕਾਰ ਨੇ ਸਾਲਾਨਾ ਸਮਾਗਮ ਤੇ ਟੈਕਸ ਵਾਪਸ ਲੈ ਲਿਆ ਸੀ। ਅਸੀਂ ਮੰਗ ਕਰਦੇ ਹਾਂ ਕਿ ਦੁਰਗਾ ਪੂਜਾ ਅਤੇ ਦੁਰਗਾ ਪੂਜਾ ਕਮੇਟੀਆਂ ਤੇ ਕੋਈ ਟੈਕਸ ਨਹੀਂ ਲਗਾਉਣਾ ਚਾਹੀਦਾ। ਮਮਤਾ ਨੇ ਲੋਕਾਂ ਆਪਣੇ ਨਾਲ 13 ਅਗਸਤ ਨੂੰ ਕੋਲਕਾਤਾ ਦੇ ਸੁਬੋਧ ਮਲਿਕ ਸਕਵਾਇਰ ਤੇ ਵਿਰੋਧ ਪ੍ਰਗਟਾਉਣ ਲਈ ਹਮਾਇਤ ਕਰਨ ਦੀ ਅਪੀਲ ਕੀਤੀ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamta Banerjee to protest against Center over tax on Durga Puja committees