ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਬੈਨਰਜੀ ਮਿਲੇ PM ਮੋਦੀ ਨੂੰ, ਦਿੱਤੇ ਕੁੜਤਾ ਤੇ ਮਿਠਾਈ ਦੇ ਤੋਹਫ਼ੇ

ਮਮਤਾ ਬੈਨਰਜੀ ਮਿਲੇ PM ਮੋਦੀ ਨੂੰ, ਦਿੱਤੇ ਕੁੜਤਾ ਤੇ ਮਿਠਾਈ ਦੇ ਤੋਹਫ਼ੇ

ਦਿੱਲੀ ’ਚ ਬੰਗਾਲ ਦੇ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਮਤਾ ਬੈਨਰਜੀ ਨੇ ਸ੍ਰੀ ਮੋਦੀ ਨੂੰ ਕੁੜਤਾ ਤੇ ਮਿਠਾਈ ਤੋਹਫ਼ੇ ਵਜੋਂ ਭੇਟ ਕੀਤੇ।

 

 

ਇਸ ਤੋਂ ਪਹਿਲਾਂ ਦੋਵੇਂ ਪਿਛਲੀ ਵਾਰ 25 ਮਈ, 2018 ਨੂੰ ਸ਼ਾਂਤੀ ਨਿਕੇਤਨ ਵਿੱਚ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਸਮਾਰੋਹ ’ਚ ਮਿਲੇ ਸਨ। ਮਮਤਾ ਬੈਨਰਜੀ ਨੂੰ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਸਖ਼ਤ ਵਿਰੋਧੀ ਮੰਨਿਆ ਜਾਂਦਾ ਹੈ।

 

 

ਲੋਕ ਸਭਾ ਚੋਣਾਂ ’ਚ ਇਹ ਵਿਰੋਧ ਆਪਣੇ ਸਿਖ਼ਰ ’ਤੇ ਪੁੱਜ ਗਿਆ ਸੀ। ਕੁਮਾਰੀ ਮਮਤਾ ਬੈਨਰਜੀ ਨੇ ਸ੍ਰੀ ਮੋਦੀ ਨੂੰ ਪ੍ਰਧਾਨ ਮੰਤਰੀ ਤੱਕ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਉਨ੍ਹਾਂ ਦੇ ਸਹੁੰ–ਚੁਕਾਈ ਸਮਾਰੋਹ ਵਿੱਚ ਵੀ ਨਹੀਂ ਗਹੇ ਸਨ।

 

 

ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਨੇ ਕਿਹਾ ਹੈ ਕਿ ਉਹ ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨੂੰ ਮਿਲ ਰਹੇ ਹਨ। ਜੇ ਉਹ ਇੰਝ ਨਹੀਂ ਕਰਨਗੇ, ਤਾਂ ਸਾਰਦਾ ਚਿਟਫ਼ੰਡ ਘੁਟਾਲੇ ਵਿੱਚ ਰਾਜ ਦੇ ਅੱਧੇ ਮੰਤਰੀ ਜੇਲ੍ਹ ਵਿੱਚ ਹੋਣਗੇ।

 

 

ਸ੍ਰੀ ਮੁਕੁਲ ਰਾਏ ਨੇ ਕਿਹਾ ਹੈ ਕਿ ਮਮਤਾ ਬੈਨਰਜੀ ਦਾ ਸ੍ਰੀ ਮੋਦੀ ਨੂੰ ਮੁਲਾਕਾਤ ਲਈ ਜਾਣਾ ਭਾਜਪਾ ਲਈ ਜਿੱਤ ਵਾਂਗ ਹੈ। ਉਂਝ ਮਮਤਾ ਬੈਨਰਜੀ ਹੁਰਾਂ ਨੇ ਇਸ ਨੂੰ ਸਦਭਾਵਨਾਪੂਰਨ ਮੁਲਾਕਾਤ ਦੱਸਿਆ ਹੈ। ਉਨ੍ਹਾਂ ਦੱਸਿਆ ਹੈ ਕਿ ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਬੰਗਾਲ ਦੇ ਹਿਤਾਂ ਦੀ ਗੱਲ ਰੱਖਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mamta Banerji meets PM Modi gives Shirt and sweets as gifts