ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੌਜਵਾਨ ਨੇ ਲਾਈਵ ਟੀਵੀ 'ਤੇ ਦੋ ਔਰਤਾਂ ਦੇ ਕਤਲ ਨੂੰ ਕਬੂਲਿਆ, ਜਾਣੋ ਫਿਰ ਪੁਲਿਸ ਨੇ ਕੀ ਕੀਤਾ

ਪਿਛਲੇ 10 ਸਾਲਾਂ ਵਿੱਚ ਬੇਵਫ਼ਾਈ ਕਾਰਨ ਦੋ ਔਰਤਾਂ ਦਾ ਕਤਲ ਕਰਨ ਵਾਲੇ ਇੱਕ ਵਿਅਕਤੀ ਨੂੰ ਇਥੇ ਇਕ ਨਿਊਜ਼ ਚੈਨਲ ਦੇ ਸਟੂਡੀਓ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਸ ਨੇ ਇੱਕ ਲਾਈਵ ਪ੍ਰੋਗਰਾਮ ਦੌਰਾਨ ਇਨ੍ਹਾਂ ਅਪਰਾਧਾਂ ਨੂੰ ਅੰਜਾਮ ਦੇਣ ਦੀ ਗੱਲ ਮਨਜ਼ੂਰ ਕਰ ਲਈ।


ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ 31 ਸਾਲਾ ਮਨਿੰਦਰ ਸਿੰਘ, ਜੋ ਕਿ ਇੱਕ ਕੈਬ ਡਰਾਈਵਰ ਹੈ, ਉਸ ਨੇ ਲੀਵ-ਇਨ ਪਾਰਟਨਰਜ਼ ਦਾ ਕਤਲ ਕਰਨ ਦੀ ਗੱਲ ਕਬੂਲੀ ਹੈ। ਉਸ ਨੇ ਨਿਊ ਏਅਰ ਮੌਕੇ ਇੱਕ ਹੋਟਲ ਵਿੱਚ 27 ਸਾਲਾ ਨਰਸ ਸਰਬਜੀਤ ਸਿੰਘ ਦਾ ਕਤਲ ਕੀਤਾ ਸੀ। 

 

ਪਹਿਲਾਂ ਦੀ ਕਤਲ ਦੇ ਮਾਮਲੇ ਵਿੱਚ ਦੋਸ਼ੀ ਅਤੇ ਅੱਜ ਕੱਲ੍ਹ ਜ਼ਮਾਨਤ ਉੱਤੇ ਬਾਹਰ ਆਏ ਮਨਿੰਦਰ ਸਿੰਘ ਨੇ 2010 ਵਿੱਚ ਕਰਨਾਲ ਵਿੱਚ ਕੀਤੇ ਗਏ ਆਪਣੇ ਅਪਰਾਧ ਨੂੰ ਵੀ ਮੰਨ ਲਿਆ ਹੈ। ਮਨਿੰਦਰ ਸਿੰਘ ਨੇ ਸਮਾਚਾਰ ਚੈਨਲ ਨੂੰ ਦੱਸਿਆ ਕਿ, ਮੈਂ ਉਸ ਨੂੰ (ਸਰਬਜੀਤ ਕੌਰ) ਦਾ ਕਤਲ ਕੀਤਾ ਸੀ ਕਿਉਂਕਿ ਉਸ ਦਾ ਆਪਣੀ ਭਾਭੀ ਦੇ ਭਰਾ ਦੇ ਨਾਲ ਪ੍ਰੇਮ ਸਬੰਧ ਸੀ।


ਆਪਣੇ ਪਿਛਲੇ ਅਪਰਾਧ ਦੀ ਪੁਸ਼ਟੀ ਕਰਦਿਆਂ ਮਨਿੰਦਰ ਨੇ ਕਿਹਾ ਕਿ ਉਸ ਨੇ ਕਰਨਾਲ ਵਿੱਚ ਰੇਨੂੰ ਦੀ ਹੱਤਿਆ ਕੀਤੀ ਸੀ। ਉਸ ਨੇ ਕਿਹਾ ਕਿ ਉਸ (ਰੇਨੂੰ) ਦਾ ਵੀ ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਨਾਲ ਪ੍ਰੇਮ ਸਬੰਧ ਸੀ।
ਮਨਿੰਦਰ ਸਿੰਘ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ। ਕਿਉਂਕਿ ਪੁਲਿਸ ਸਟੂਡੀਓ ਵਿੱਚ ਦਾਖ਼ਲ ਹੋ ਗਈ ਸੀ। 

 

ਹਰਿਆਣਾ ਪੁਲਿਸ ਨੇ ਸਾਲ 2010 ਵਿੱਚ ਉਸ ਨੂੰ ਮਹਿਲਾ ਦੇ ਕਤਲ ਕਰਨ ਲਈ ਗ੍ਰਿਫਤਾਰ ਕੀਤਾ ਸੀ। ਉਸ ਨੂੰ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ, ਪਰ ਬਾਅਦ ਵਿੱਚ ਉਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Man admits killing of two women on live tv know what happened after that