ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਰੀ ਬੱਸ 'ਚ ਮਹਿਲਾ ਪੱਤਰਕਾਰ ਸਾਹਮਣੇ ਇੱਕ ਵਿਅਕਤੀ ਨੇ ਕੀਤੀ ਅਸ਼ਲੀਲ ਹਰਕਤ

 ਭਰੀ ਬੱਸ 'ਚ ਮਹਿਲਾ ਪੱਤਰਕਾਰ ਸਾਹਮਣੇ ਇੱਕ ਵਿਅਕਤੀ ਨੇ ਕੀਤੀ ਅਸ਼ਲੀਲ ਹਰਕਤ

ਮੰਗਲਵਾਰ ਦੀ ਰਾਤ ਨੂੰ ਦੱਖਣੀ ਦਿੱਲੀ ਤੋਂ ਲੰਘ ਰਹੀ ਯਾਤਰੀਆਂ ਨਾਲ ਭਰੀ ਇੱਕ ਬਸ ਦੇ ਅੰਦਰ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਇੱਕ 26 ਸਾਲਾ ਟੈਲੀਵਿਜ਼ਨ ਪੱਤਰਕਾਰ ਦੇ ਸਾਹਮਣੇ ਬੈਠ ਕੇ ਮਸਟਰਬੇਸ਼ਨ ਕੀਤੀ।

 

ਪੱਤਰਕਾਰ ਔਰਤ ਕੰਮ ਤੋਂ ਬਾਅਦ ਸੰਗਮ ਵਿਹਾਰ ਵਿੱਚ ਆਪਣੇ ਘਰ ਵਾਪਸ ਆ ਰਹੀ ਸੀ ਤੇ ਬੱਸ ਨੰਬਰ 517 ਵਿੱਚ ਸਵਾਰ ਸੀ, ਇਹ ਘਟਨਾ ਸ਼ਾਮ 9.15 ਵਜੇ ਦੀ ਦੱਸੀ ਜਾ ਰਹੀ ਹੈ। ਮਹਿਲਾ ਪੱਤਰਕਾਰ ਨੇ ਦੋਸ਼ ਲਗਾਇਆ ਕਿ ਉਸਨੇ ਆਦਮੀ ਨੂੰ ਰੰਗੇ ਹੱਥੀਂ ਫੜ ਲਿਆ, ਜਿਸ ਤੋਂ ਬਾਅਦ ਉਸ ਨੂੰ ਆਪਣੀ ਚੱਪਲ ਨਾਲ ਕੁੱਟਿਆ, ਉਸ ਨੂੰ ਬੱਸ ਦੇ ਅੰਦਰ ਤਾੜ ਕੇ ਰੱਖਿਆ ਤੇ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕੀਤਾ।

 

ਪੱਤਰਕਾਰ ਨੇ ਦੱਸਿਆ "ਬੱਸ ਪੂਰੀ ਭਰੀ ਹੋਈ ਸੀ ਪਰ ਕਿਸੇ ਨੇ ਵੀ ਮੇਰੀ ਸਹਾਇਤਾ ਨਹੀਂ ਕੀਤੀ। ਇੱਕ ਆਦਮੀ ਚਾਹੁੰਦਾ ਸੀ ਕਿ ਮੈਂ ਉਸ ਨੂੰ ਮਾਰ ਦਿਆਂ। ਇੱਕ ਯਾਤਰੀ ਨੇ ਮੇਰੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿਚ ਗਵਾਹ ਬਣਨ ਤੋਂ ਇਨਕਾਰ ਕਰ ਦਿੱਤਾ।

 

ਪੁਲਸ ਕੰਟਰੋਲ ਰੂਮ ਵੈਨ ਦੇ ਸਟਾਫ ਨੇ ਉਸ ਆਦਮੀ ਨੂੰ ਹਿਰਾਸਤ ਵਿਚ ਲੈ ਲਿਆ. ਟਿੰਬਰ ਓਪਰੇਟਰ ਲਈ ਕੰਮ ਕਰਨ ਵਾਲੇ ਉਸ ਵਿਅਕਤੀ ਦੀ ਪਛਾਣ ਮੁਕੇਸ਼ ਰੰਜਨ ਕੁਮਾਰ ਵਜੋਂ ਹੋਈ ਹੈ। ਜਿਸ  ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਡਿਊਟੀ ਕਮਿਸ਼ਨਰ (ਦੱਖਣ) ਵਿਜੇ ਕੁਮਾਰ ਨੂੰ ਮਹਿਲਾ ਨੇ ਕਿਹਾ "ਉਹ ਔਰਤਾਂ ਲਈ ਰਾਖਵੀਂ ਸੀਟ 'ਤੇ ਬੈਠਾ ਹੋਇਆ ਸੀ। ਉਹ ਆਦਮੀ ਮੇਰੇ ਕੋਲ ਆਇਆ, ਬਹੁਤ ਕਰੀਬ ਹੋਇਆ।'

 

ਔਰਤ ਨੇ ਕਿਹਾ ਕਿ ਉਸ ਨੇ ਉਸ ਨੂੰ ਰੋਕਣ ਲਈ ਪਿੱਛੇ ਵੱਲ ਦੇਖਿਆ, ਪਰ ਉਸ ਨੇ ਆਪਣੇ ਨਿੱਜੀ ਅੰਗ ਨੂੰ ਬਾਹਰ ਕੱਢ ਲਿਆ ।'

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man allegedly masturbated sitting next to a 26 year-old television journalist inside a bus