ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੀਜੀ ਧੀ ਪੈਦਾ ਹੋਈ ਤਾਂ ਦੇ ਦਿੱਤਾ ਤਿੰਨ ਤਲਾਕ

ਤੀਜੀ ਵਾਰ ਧੀ ਪੈਦਾ ਹੋਣ ਤੋਂ ਨਾਰਾਜ਼ ਨੌਜਵਾਨ ਨੇ ਪਤਨੀ ਨੂੰ ਤਿੰਨ ਵਾਰ ਤਲਾਕ ਕਹਿ ਕੇ ਰਿਸ਼ਤਾ ਤੋੜ ਲਿਆ। ਇਸ ਤੋਂ ਬਾਅਦ ਉਸ ਨੇ ਦੁੱਧ ਪੀਣ ਵਾਲੀ ਬੱਚੀ ਸਮੇਤ ਆਪਣੀ ਪਤਨੀ ਨੂੰ ਘਰੋਂ ਕੱਢ ਦਿੱਤਾ। ਪੀੜਤ ਔਰਤ ਨੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਘਟਨਾ ਨੂੰ ਦੇਹਰਾਦੂਨ ਦਾ ਹਿੱਸਾ ਦੱਸ ਕੇ ਉਸ ਨੂੰ ਵਾਪਸ ਮੋੜ ਦਿੱਤਾ।

 

ਜਾਣਕਾਰੀ ਮੁਤਾਬਕ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਲਕਸਰ ਦੇ ਪਿੰਡ ਖੇੜੀ ਖੁਰਦ ਦਾ ਹੈ ਜਿੱਥੇ ਇਹ ਘਟਨਾ ਵਾਪਰੀ ਹੈ। ਇਹ ਵੀ ਪਤਾ ਲਗਿਆ ਹੈ ਕਿ ਨੌਜਵਾਨ ਪੱਪਨ ਜੁਆ ਖੇਡਣ ਦਾ ਆਦੀ ਹੈ। ਵਿਆਹ ਦੇ ਬਾਅਦ ਉਸ ਨੇ ਪਤਨੀ ਗੁਲਸ਼ਨ ਦੇ ਗਹਿਣੇ ਤੇ ਦਾਜ ਦਾ ਕਾਫੀ ਸਮਾਨ ਵੇਚ ਕੇ ਪੈਸੇ ਜੁਏ ਚ ਉਡਾ ਦਿੱਤੇ। ਦੋਸ਼ ਮੁਤਾਬਕ ਬਾਅਦ ਚ ਉਸ ਨੇ ਕਈ ਵਾਰ ਆਪਣੀ ਘਰਵਾਲੀ ਨੂੰ ਪੇਕੇ ਭੇਜ ਕੇ ਪੈਸੇ ਵੀ ਮੰਗਵਾਏ।

 

ਇਸ ਦੌਰਾਨ ਪਤਨੀ ਕੋਲ ਇਕ ਤੋਂ ਬਾਅਦ ਇਕ ਦੋ ਧੀਆਂ ਨੇ ਜਨਮ ਲਿਆ ਤਾਂ ਪਤੀ ਤੇ ਸਹੁਰਿਆਂ ਦਾ ਵਤੀਰਾ ਬਦਲ ਗਿਆ ਤੇ ਉਸ ਨੂੰ ਤੰਗ ਪ੍ਰੇ਼ਸ਼ਾਨ ਕਰਨ ਲੱਗ ਪਏ। ਇਸ ਦੌਰਾਨ ਉਹ ਤੀਜੀ ਵਾਰ ਗਰਭਵਤੀ ਹੋਈ। ਲੰਘੇ ਦਿਨੀਂ ਉਸ ਕੋਲ ਤੀਜੀ ਧੀ ਨੇ ਜਨਮ ਲਿਆ।

 

ਦੋਸ਼ ਹੈ ਕਿ ਇਸ ਤੋਂ ਬਾਅਦ ਪਤੀ ਤੇ ਸਹੁਰਿਆਂ ਨੇ ਪੀੜਤ ਔਰਤ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਕਈ ਵਾਰ ਉਸ ਦੇ ਗਰਭ ਨੂੰ ਗਰਮ ਪ੍ਰੈੱਸ ਨਾਲ ਵੀ ਸਾੜਿਆ ਗਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man gave triple talaq to wife on the birth of third daughter in haridwar