ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IAS ਅਫਸਰ ਨੂੰ ਗੁਲਦਸਤਾ ਭੇਟ ਕਰਨ 'ਤੇ ਲੱਗਿਆ 5000 ਰੁਪਏ ਜੁਰਮਾਨਾ

ਮਹਾਰਾਸ਼ਟਰ ਚ ਇਕ ਆਈਏਐਸ ਅਫਸਰ ਨੇ ਗੁਲਦਸਤੇ ਦੀ ਪੇਸ਼ਕਸ਼ ਕਰਨ 'ਤੇ ਇਕ ਵਿਅਕਤੀ ਨੂੰ 5 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਉਂਦਿਆਂ ਇਕ ਮਿਸਾਲ ਕਾਇਮ ਕੀਤੀ ਹੈ। ਇਸ ਹੈਰਾਨ ਕਰਨ ਵਾਲੇ ਮਾਮਲੇ ਚ ਅਫਸਰ ਨੇ ਸਿੰਗਲ ਯੂਜ਼ ਪਲਾਸਟਿਕ ਖਿਲਾਫ ਵੱਡਾ ਸੰਦੇਸ਼ ਦਿੱਤਾ ਹੈ।

 

ਔਰੰਗਾਬਾਦ ਮਹਾਨਗਰ ਪਾਲਿਕਾ ਚ ਆਈਐਸ ਅਫਸਰ ਆਸਿਤਕ ਕੁਮਾਰ ਪਾਂਡੇ ਕਮਿਸ਼ਨਰ ਦਾ ਅਹੁਦਾ ਸੰਭਾਲ ਰਹੇ ਸਨ। ਇਸ ਦੌਰਾਨ ਰਾਮਚੰਦਰ ਮਹਾਜਨ ਨਾਮ ਦੇ ਵਿਅਕਤੀ ਨੇ ਉਨ੍ਹਾਂ ਨੂੰ ਗੁਲਦਸਤਾ ਭੇਟ ਕੀਤਾ। ਗੁਲਦਸਤਾ ਪਲਾਸਟਿਕ ਚ ਲਪੇਟਿਆ ਹੋਇਆ ਸੀ। ਕਮਿਸ਼ਨਰ ਇਸ ਮਾਮਲੇ ‘ਤੇ ਨਾਰਾਜ਼ ਹੋ ਗਏ। ਉਨ੍ਹਾਂ ਨੇ ਰਾਮਚੰਦਰ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ। ਖਾਸ ਗੱਲ ਇਹ ਹੈ ਕਿ ਮਹਾਜਨ ਨੇ ਤੁਰੰਤ ਜੁਰਮਾਨਾ ਅਦਾ ਕੀਤਾ। ਸਾਲਿਡ ਵੇਸਟ ਮੈਨੇਜਮੈਂਟ ਵਿਭਾਗ ਦੇ ਅਫਸਰਾਂ ਨੇ ਮਹਾਜਨ ਤੋਂ ਜੁਰਮਾਨਾ ਵਸੂਲ ਕੀਤਾ।

 

ਆਈਏਐਸ ਪਾਂਡੇ ਇਸ ਤੋਂ ਪਹਿਲਾਂ ਬੀਡ ਜ਼ਿਲ੍ਹੇ ਚ ਜ਼ਿਲ੍ਹਾ ਮੈਜਿਸਟਰੇਟ ਦੇ ਅਹੁਦੇ ‘ਤੇ ਤਾਇਨਾਤ ਸਨ। ਉਸ ਵੇਲੇ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਚ ਪਲਾਸਟਿਕ ਦੇ ਕੱਪ ਚ ਚਾਹ ਦੇਣ ਲਈ ਆਪਣੇ ਆਪ ਨੂੰ 5000 ਰੁਪਏ ਜੁਰਮਾਨਾ ਲਗਾਇਆ ਸੀ।

 

ਦੱਸ ਦੇਈਏ ਕਿ ਇਸ ਸਾਲ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਲੋਕਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਖਤਮ ਕਰਨ ਦੀ ਅਪੀਲ ਕੀਤੀ ਸੀ। ਉਸ ਸਮੇਂ ਤੋਂ ਸੂਬਾ ਸਰਕਾਰਾਂ ਵੀ ਇਸ ਬਾਰੇ ਜਾਗਰੂਕਤਾ ਮੁਹਿੰਮਾਂ ਚਲਾ ਰਹੀਆਂ ਹਨ। ਮਹਾਰਾਸ਼ਟਰ ਸਰਕਾਰ ਨੇ ਜੂਨ ਚ ਹਰੇਕ ਕਿਸਮ ਦੇ ਪਲਾਸਟਿਕ ਉਤਪਾਦਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Man gives Bouquet to Ias officer imposed five thousand rupees fine