ਪੁਰਾਣੇ ਹੈਦਰਾਬਾਦ ਸ਼ਹਿਰ ਦੇ ਨਯਾਪੁਲ ਇਲਾਕੇ `ਚ ਇੱਕ ਵਿਅਕਤੀ ਕਿਸੇ ਗੱਲੋਂ ਰੋਹ `ਚ ਆ ਕੇ ਆਪਣੇ ਹੀ ਦੋਸਤ `ਤੇ ਕਸਾਈ ਦੇ ਛੁਰੇ ਨਾਲ ਹਿੰਸਕ ਵਾਰ ਕਰਦਾ ਰਿਹਾ ਪਰ ਤਮਾਸ਼ਬੀਨ ਉੱਥੇ ਖੜ੍ਹੇ ਆਪੋ-ਆਪਣੇ ਮੋਬਾਇਲਾਂ ਨਾਲ ਵਿਡੀਓ ਬਣਾ-ਬਣਾ ਕੇ ਤੁਰੰਤ ਸੋਸ਼ਲ ਮੀਡੀਆ `ਤੇ ਅਪਲੋਡ ਕਰ ਕੇ ‘‘ਸ਼ਾਬਾਸ਼ੀਆਂ ਲੈਂਦੇ ਰਹੇ।`` ਕਿਸੇ ਨੇ ਵੀ ਕਾਤਲ ਨੂੰ ਰੋਕਣ ਦਾ ਕੋਈ ਜਤਨ ਨਹੀਂ ਕੀਤਾ, ਸਗੋਂ ਜਦੋਂ ਕਾਤਲ ਨੇ ਵੇਖਿਆ ਕਿ ਉਹ ਤਾਂ ਇੰਨੀ ਭੀੜ `ਚ ਹੀਰੋ ਬਣ ਰਿਹਾ ਹੈ, ਤਾਂ ਉਹ ਸਗੋਂ ਹੋਰ ਵੀ ਚੌੜਾ ਹੋ ਗਿਆ ਤੇ ਆਪਣੇ ਦੋਸਤ `ਤੇ ਹੋਰ ਜਿ਼ਆਦਾ ਜ਼ੋਰ-ਜ਼ੋਰ ਦੀ ਵਾਰ ਕਰਨ ਲੱਗ ਪਿਆ।
29 ਸਾਲਾ ‘ਕਾਤਲ` ਅਬਦੁਲ ਖ਼ਾਜਾ ਇੱਕ ਆਟੋ ਰਿਕਸ਼ਾ ਡਰਾਇਵਰ ਹੈ ਤੇ ਉਹ ਚੰਚਲਗੁੜਾ ਇਲਾਕੇ `ਚ ਰਹਿੰਦਾ ਹੈ। ਵਾਇਰਲ ਵਿਡੀਓ `ਚ ਉਹ ਆਪਣੇ ਦੋਸਤ ਸ਼ਕੀਰ ਕੁਰੈਸ਼ੀ `ਤੇ ਕਸਾਈ ਦੇ ਛੁਰੇ ਨਾਲ ਵਾਰ-ਵਾਰ ਸਿਰ, ਮੋਢਿਆਂ ਤੇ ਗਰਦਨ `ਤੇ ਹਮਲੇ ਕਰਦਾ ਵਿਖਾਈ ਦਿੰਦਾ ਹੈ। ਇਹ ਘਟਨਾ ਬੁੱਧਵਾਰ ਦੇਰ ਰਾਤ ਦੀ ਹੈ। 30 ਸਾਲਾ ਕੁਰੈਸ਼ੀ, ਜੋ ਇੱਕ ਆਟੋ ਰਿਕਸ਼ਾ ਡਰਾਇਵਰ ਸੀ, ਨੇ ਮੌਕੇ `ਤੇ ਦਮ ਤੋੜ ਦਿੱਤਾ।
ਅਬਦੁਲ ਖ਼ਾਜਾ ਜਦੋਂ ਹਾਲੇ ਕੁਰੈਸ਼ੀ `ਤੇ ਵਾਰ ਕਰ ਰਿਹਾ ਸੀ ਤੇ ਕੁਰੈਸ਼ੀ ਵੀ ਜਿਊਂਦਾ ਹੀ ਸੀ; ਉਹ ਸ਼ਾਇਦ ਥੱਕ ਗਿਆ ਤੇ ਹੇਠਾਂ ਬਹਿ ਗਿਆ ਪਰ ਉਸ ਸਨੇ ਕੁਰੈਸ਼ੀ ਨੂੰ ਘੁੱਟ ਕੇ ਫੜੀ ਰੱਖਿਆ। ਉਹ ਉਸ `ਤੇ ਲਗਾਤਾਰ ਚਾਕੂ ਨਾਲ ਵਾਰ ਕਰਦਾ ਰਿਹਾ।