ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੀ ਨੂੰ ਸੀ ਸ਼ੱਕ, ਕੰਮ ’ਤੇ ਜਾਂਦਿਆਂ ਹੀ ਪਤਨੀ ਨੂੰ ਮਿਲਣ ਆਉਂਦਾ ਹੈ ਕੋਈ

ਦਿੱਲੀ ਦੇ ਨਿਹਾਲ ਵਿਹਾਰ ਇਲਾਕੇ ਚ ਇਕ ਡਿਲਵਰੀ ਬੁਆਏ ਨੇ ਆਪਣੀ ਪਤਨੀ ’ਤੇ ਸ਼ੱਕ ਹੋਣ ਕਾਰਨ ਰਾਤ ਵੇਲੇ ਨਾਲ ਸੁੱਤੀ ਪਈ ਆਪਣੀ 3 ਸਾਲ ਦੀ ਮਾਸੂਮ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਵੀਰਵਾਰ ਸਵੇਰ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਮਲਕੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

 


ਜਾਣਕਾਰੀ ਮੁਤਾਬਕ ਮਲਕੀਤ ਸਿੰਘ ਆਪਣੀ ਪਰਿਵਾਰ ਨਾਲ ਤਿਲਕ ਨਗਰ ਇਲਾਕੇ ਚ ਰਹਿੰਦਾ ਹੈ। ਲਗਭਗ 5 ਸਾਲ ਪਹਿਲਾਂ ਪਰਿਵਾਰ ਵਾਲਿਆਂ ਦੀ ਹਮਾਇਤ ਨਾਲ ਉਸ ਦਾ ਵਿਆਹ ਸਿਮਰਨ ਨਾਂ ਦੀ ਲੜਕੀ ਨਾਲ ਹੋਇਆ ਸੀ। ਵਿਆਹ ਮਗਰੋਂ ਦੋਵੇਂ ਨਿਹਾਲ ਵਿਹਾਰ ਇਲਾਕੇ ਦੇ ਉਦੇ ਵਿਹਾਰ ਚ ਕਿਰਾਏ ਤੇ ਰਹਿਣ ਚਲੇ ਗਏ। ਦੋਨਾਂ ਦੀ 3 ਸਾਲ ਦੀ ਬੇਟੀ ਹਰਕਿਰਤ ਕੌਰ ਹੈ। ਮਲਕੀਤ ਆਨ-ਲਾਈਨ ਫੂਡ ਡਿਲਵਰੀ ਕਰਨ ਵਾਲੀ ਕੰਪਨੀ ਜ਼ੋਮੈਟੋ ਚ ਡਿਲਵਰੀ ਬੁਆਏ ਵਜੋਂ ਕੰਮ ਕਰ ਰਿਹਾ ਸੀ।

 


ਪੁੱਛਗਿੱਛ ਦੌਰਾਨ ਮਲਕੀਤ ਨੇ ਦਸਿਆ ਕਿ ਉਸ ਨੂੰ ਆਪਣੀ ਪਤਨੀ ਸਿਮਰਨ ਤੇ ਸ਼ੱਕ ਸੀ ਤੇ ਉਸ ਨੂੰ ਲਗਦਾ ਸੀ ਕਿ ਉਸਦੇ ਕੰਮ ਤੇ ਜਾਣ ਮਗਰੋਂ ਉਸਦੀ ਪਤਨੀ ਸਿਮਰਨ ਨੂੰ ਕੋਈ ਮਿਲਣ ਆਉਂਦਾ ਹੈ। ਇਸੇ ਸ਼ੱਕ ਕਾਰਨ ਉਹ ਆਪਣੀ ਪਤਨੀ ਨਾਲ ਝਗੜਾ ਕਰਨ ਲੱਗ ਪਿਆ ਸੀ। ਫਿਰ ਸ਼ਰਾਬ ਪੀ ਕੇ ਘਰ ਆਉਣਾ ਤੇ ਰੋਜ਼ਾਨਾ ਕੁੱਟਮਾਰ ਕਰਨੀ ਆਦਤ ਬਣ ਗਈ।

 


ਮਲਕੀਤ ਨੇ ਦਸਿਆ ਕਿ ਉਹ ਨਹੀਂ ਚਾਹੁੰਦਾ ਸੀ ਕਿ ਉਸਦੀ ਘਰ ਵਾਲੀ ਦੀ ਕੋਈ ਮਾੜੀ ਆਦਤ ਕੁੜੀ ਨੂੰ ਲਗੇ, ਇਸ ਲਈ ਉਸ ਨੇ ਆਪਣੀ ਮਾਸੂਮ ਧੀ ਦਾ ਦੁੱਪਟੇ ਨਾਲ ਗਲਾ ਕੁੱਟ ਕੇ ਕਤਲ ਕਰ ਦਿੱਤਾ।

 


ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਮਲਕੀਤ ਆਪਣੀ ਧੀ ਨੂੰ ਲੈ ਕੇ ਜਾ ਰਿਹਾ ਸੀ ਤਾਂ ਇਕ ਗੁਆਂਢੀ ਨੂੰ ਸ਼ੱਕ ਹੋਇਆ ਤੇ ਉਸ ਨੇ ਪੁਲਿਸ ਨੂੰ ਫ਼ੋਨ ਕਰ ਦਿੱਤਾ ਜਿਸ ਤੋਂ ਬਾਅਦ ਮੁਸਤੈਦ ਪੁਲਿਸ ਨੇ ਮਲਕੀਤ ਨੂੰ ਤਿਲਕ ਨਗਰ ਉਸਦੇ ਪਹਿਲੇ ਘਰ ਤੋਂ ਦਬੋਚ ਲਿਆ। ਪੁਲਿਸ ਨੇ ਬੱਚੀ ਨੂੰ ਹਸਪਤਾਲ ਚ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।

 

ਦੋਸ਼ੀ ਨੇ ਦਸਿਆ ਕਿ ਲਗਭਗ ਸਾਢੇ 12 ਵਜੇ ਕਤਲ ਕਰਨ ਮਗਰੋਂ ਉਹ ਆਪਣੀ ਧੀ ਨਾਲ ਉਥੀਂ ਸੁੱਤਾ ਤੇ ਹੁਣ ਆਪ ਵੀ ਤੜਕੇ ਖੁੱਦਕੁਸ਼ੀ ਕਰਨ ਬਾਰੇ ਸੋਚ ਰਿਹਾ ਸੀ। ਉਸ ਨੇ ਸਵੇਰੇ 6 ਵਜੇ ਉਠ ਕੇ ਫਾਹਾ ਲੈਣ ਦੀ ਤਿਆਰੀ ਆਰੰਭ ਦਿੱਤੀ ਪਰ ਅਚਾਨਕ ਉਸ ਦੀ ਪਤਨੀ ਦੀ ਅੱਖ ਖੁੱਲ੍ਹ ਗਈ ਤੇ ਮੌਕੇ ਤੇ ਮਲਕੀਤ ਨੇ ਬੱਚੀ ਦੀ ਸਿਹਤ ਖਰਾਬ ਹੋਣ ਦਾ ਬਹਾਨਾ ਬਣਾਇਆ। ਪਤਨੀ ਦੇ ਕਹਿਣ ਤੇ ਬੱਚੀ ਨੂੰ ਹਸਪਤਾਲ ਲਿਜਾਉਣ ਲਈ ਘਰੋਂ ਨਿਕਲਿਆ ਮਲਕੀਤ ਹਸਪਤਾਲ ਨਾ ਜਾ ਕੇ ਤਿਲਕ ਨਗਰ ਆਪਣੇ ਘਰੇ ਪੁੱਜ ਗਿਆ ਜਿਥੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਪੁੱਛਗਿੱਛ ਚ ਉਸ ਦੀ ਕਰਤੂਤ ਸਾਹਮਣੇ ਆ ਗਈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man killed his three year old daughter in delhi know reason