ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਪਤਨੀਆਂ ਦਾ ਕਤਲ ਕਰਕੇ ਤੀਜੀ ਪਤਨੀ ਨਾਲ ਫਰਾਰ

ਦੋ ਪਤਨੀਆਂ ਦਾ ਕਤਲ ਕਰਕੇ ਤੀਜੀ ਪਤਨੀ ਨਾਲ ਫਰਾਰ

ਰਾਜਧਾਨੀ ਦਿੱਲੀ ਦੇ ਜੈਤਪੁਰ ਖੇਤਰ ਵਿਚ ਇਕ ਨੌਜਵਾਨ ਨੇ ਆਪਣੀਆਂ ਦੋ ਪਤਨੀਆਂ ਦਾ ਕਤਲ ਕਰ ਦਿੱਤਾ ਅਤੇ ਫਿਰ ਦੋਵਾਂ ਦੀ ਲਾਸ਼ ਘਰ ਵਿਚ ਬੰਦ ਕਰਕੇ ਆਪਣੇ ਛੇ ਸਾਲ ਦੇ ਬੇਟੇ ਤੇ ਤੀਜੀ ਪਤਨੀ ਨੂੰ ਲੈ ਕੇ ਫਰਾਰ ਹੋ ਗਿਆ। ਵੀਰਵਾਰ ਨੂੰ ਮਕਾਨ ਵਿਚੋਂ ਬਦਬੂ ਆਉਣ ਉਤੇ ਮਾਮਲਾ ਸਾਹਮਣੇ ਆਇਆ। ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।

 

ਵਿਕਾਸ ਨਗਰ ਸਥਿਤ ਇਕ ਮਕਾਨ ਤੋਂ ਵੀਰਵਾਰ ਨੂੰ ਤੇਜ ਬਦਬੂ ਆ ਰਹੀ ਸੀ। ਇਸਦੀ ਜਾਣਕਾਰੀ ਗੁਆਢੀਆਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਕਮਰੇ ਦਾ ਜਿੰਦਾ ਤੋੜਕੇ ਦੇਖਿਆ ਤਾਂ ਅੰਦਰ ਦੋ ਮਹਿਲਾਵਾਂ ਦੀਆਂ ਲਾਸ਼ ਪਈ ਸੀ। ਲਾਸ਼ ਸੜ ਚੁੱਕੀ ਸੀ। ਪੁਲਿਸ ਨੂੰ ਕਮਰੇ ਵਿਚੋਂ ਜਮਸ਼ੇਦ ਨਾਮ ਦੇ ਵਿਅਕਤੀ ਦਾ ਆਧਾਰ ਕਾਰਡ ਮਿਲਿਆ, ਜਿਸ ਉਤੇ ਖੱਡਾ ਕਾਲੋਨੀ ਦਾ ਪਤਾ ਸੀ। ਉਹ ਦੋ ਮਹੀਨੇ ਪਹਿਲਾਂ ਹੀ ਖੱਡਾ ਕਾਲੋਨੀ ਤੋਂ ਇੱਥੇ ਰਹਿਣ ਆਇਆ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਵੇਂ ਮਹਿਲਾਵਾਂ ਜਮਸ਼ੇਦ ਦੀਆਂ ਪਤਨੀਆਂ ਸਨ। ਉਨ੍ਹਾਂ ਨਾਲ ਛੇ ਸਾਲ ਦਾ ਬੱਚਾ ਵੀ ਰਹਿੰਦਾ ਸੀ। ਘਟਨਾ ਦੇ ਬਾਅਦ ਜਮਸ਼ੇਦ ਗਾਇਬ ਹੈ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਉਸਨੇ ਕਤਲ ਕੀਤਾ ਹੈ।

 

36 ਘੰਟੇ ਪਹਿਲਾਂ ਕੀਤਾ ਕਤਲ

 

ਜਾਂਚ ਵਿਚ ਪਤਾ ਲੱਗਿਆ ਕਿ ਬੁੱਧਵਾਰ ਸਵੇਰੇ ਜਮਸ਼ੇਦ ਨੂੰ ਲੋਕਾਂ ਨੇ ਘਰ ਦੇ ਬਾਹਰ ਬੱਚੇ ਨਾਲ ਦੇਖਿਆ ਸੀ। ਇਸ ਤੋਂ ਬਾਅਦ ਹੀ ਉਹ ਗੁੰਮ ਹੈ, ਇਸ ਲਈ ਮੰਨਿਆ ਜਾ ਰਿਹਾ ਹੈ ਮੰਗਲਵਾਰ ਦੇਰ ਰਾਤ ਨੂੰ ਹੀ ਜਮਸ਼ੇਦ ਨੇ ਕਤਲ ਕੀਤਾ ਹੋਵੇਗਾ।

ਪੁਲਿਸ ਮੁਤਾਬਕ, ਘਰ ਵਿਚ ਸਬਜ਼ੀ ਬਣੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਜਮਸ਼ੇਦ ਨੇ ਸਬਜ਼ੀ ਵਿਚ ਬੇਹੋਸੀ ਦੀ ਦਵਾਈ ਮਿਲਾਈ ਹੋਵੇਗੀ, ਜਿਸ ਨੂੰ ਖਾਣ ਬਾਅਦ ਦੋਵੇਂ ਮਹਿਲਾਵਾਂ ਬੇਸੁਧ ਹੋ ਗਈਆਂ। ਇਯ ਤੋਂ ਬਾਅਦ ਉਸਨੇ ਗਲਾ ਘੋਟਕੇ ਉਸਦਾ ਕਤਲ ਕਰ ਦਿੱਤਾ। ਹਾਲਾਂਕਿ ਅਜੇ ਤੱਕ ਮ੍ਰਿਤਕਾਂ ਦੇ ਨਾਮ ਪਤਾ ਨਹੀਂ ਚਲ ਸਕੇ।

 

ਗੁਆਂਢੀਆਂ ਨੇ ਦੱਸਿਆ ਕਿ ਜਮਸ਼ੇਦ ਅਕਸਰ ਦੋਵੇਂ ਪਤਨੀਆਂ ਨਾਲ ਝਗੜਾ ਕਰਦਾ ਸੀ। ਜਾਂਚ ਵਿਚ ਪਤਾ ਲੱਗਿਆ ਕਿ ਜਮਸ਼ੇਦ ਦੀ ਤੀਜੀ ਪਤਨੀ ਵੀ ਹੈ, ਜੋ ਗਾਇਬ ਹੈ। ਮੰਨਿਆ ਜਾ ਰਿਹਾ ਹੈ ਕਿ ਵੁਹ ਆਪਣੀ ਤੀਜੀ ਪਤਨੀ ਅਤੇ ਬੇਟੇ ਨਾਲ ਫਰਾਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man killed his two wives and then absconding with third wife in delhi