ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੇਮਿਕਾ ਨਾਲ ਵਿਆਹ ਨਾ ਹੋਣ ’ਤੇ ਫ਼ੇਸਬੁੱਕ ’ਤੇ ਕੀਤੀ ਲਾਈਵ ਖੁੱਦਕੁਸ਼ੀ

ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਤੋਂ ਇਕ ਬੇਹਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ। ਇਥੇ 22 ਸਾਲਾ ਇਕ ਵਿਅਕਤੀ ਨੇ ਮੰਦਰ ਚ ਖੁਦਕੁਸ਼ੀ ਕਰ ਲਈ। ਉਸ ਵਿਅਕਤੀ ਨੇ ਫਾਹਾ ਲੈਣ ਦੀ ਸਾਰੀ ਘਟਨਾ ਨੂੰ ਫੇਸਬੁੱਕ ਤੇ ਲਾਈਵ ਵੀ ਦਿਖਾ ਦਿੱਤਾ। ਇਹ ਘਟਨਾ ਤਾਜ ਨਗਰੀ ਦੇ ਰਾਈਭਾ ਦੀ ਹੈ।

 

ਇਸ ਦੇ ਨਾਲ ਹੀ ਉਸ ਵਿਅਕਤੀ ਨੇ 4 ਪੰਨਿਆਂ ਦਾ ਇਕ ਨੋਟ ਵੀ ਛੱਡਿਆ ਹੈ ਜਿਸ ਚ ਉਸ ਨੇ ਆਪਣੀ ਖੁਦਕੁਸ਼ੀ ਦਾ ਕਾਰਨ ਦਸਿਆ ਹੈ। ਇਸ ਚ ਉਸ ਨੇ ਆਪਣੀ ਪ੍ਰੇਮਿਕਾ ਦਾ ਮੰਗਣਾ ਕਿਸੇ ਹੋਰ ਦੇ ਨਾਲ ਹੋਣ ਕਾਰਨ ਚੁਕਿਆ ਗਿਆ ਕਦਮ ਦਸਿਆ ਹੈ। ਮ੍ਰਿਤਕ ਨੇ ਇਸ ਲਾਈਵ ਵੀਡੀਓ ਚ ਪੁਲਿਸ ਨੂੰ ਕਿਸੇ ਵੀ ਖਿਲਾਫ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਹੈ।

 

ਜਾਣਕਾਰੀ ਮੁਤਾਬਕ ਸੁਸਾਈਡ ਨੋਟ ਚ ਵਿਅਕਤੀ ਨੇ ਆਪਣੇ ਪਰਿਵਾਰ ਤੋਂ ਇਹ ਕਾਰੇ ਲਈ ਮੁਆਫੀ ਵੀ ਮੰਗੀ ਤੇ ਕਿਹਾ ਕਿ ਮਰਨ ਮਗਰੋਂ ਉਸ ਦੇ ਅੰਗ ਦਾਨ ਕਰ ਦਿੱਤੇ ਜਾਣ ਤੇ ਉਸ ਦੀ ਲਾਸ਼ ਦੀਆਂ ਕੁਝ ਤਸਵੀਰਾਂ ਉਸ ਦੇ ਫੇਸਬੁੱਕ ਪੇਜ ਤੇ ਸ਼ੇਅਰ ਕਰ ਦਿੱਤੀਆਂ ਜਾਣ।

 

ਹੈਰਾਨੀ ਦੀ ਗੱਲ ਹੈ ਕਿ ਉਸ ਦੇ ਕੁਝ ਦੋਸਤਾਂ ਨੇ ਵੀ ਫੇਸਬੁੱਕ ਤੇ ਖੁਦਕੁਸ਼ੀ ਕਰਦਿਆਂ ਉਸ ਨੂੰ ਲਾਈਵ ਦੇਖਿਆ ਜਿਨ੍ਹਾਂ ਨੂੰ ਇਸ ਹੋਣ ਵਾਲੀ ਘਟਨਾ ਬਾਰੇ ਪਹਿਲਾਂ ਮ੍ਰਿਤਕ ਨੇ ਦੱਸ ਦਿੱਤਾ ਸੀ। ਲੋਕਾਂ ਨੇ ਵੀ ਮੰਦਰ ਚ ਇਸ ਮ੍ਰਿਤਕ ਵਿਅਕਤੀ ਦੀ ਲਾਸ਼ ਲਟਕਦੇ ਦੇਖੀ।

 

 

 

 

 

 

 

 

 

 

..

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man livestreams hanging on facebook after unable to marry with her girl friend