ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ `ਚ ਭੀੜ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ

ਭੀੜ ਵੱਲੋਂ ਕੁੱਟਮਾਰ ਤੋਂ ਬਾਅਦ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ `ਚ ਜ਼ੇਰੇ ਇਲਾਜ ਭਰੂ ਮਾਥੁਰ।

ਗੁਜਰਾਤ ਦੇ ਦਾਹੌਦ `ਚ ਇੱਕ ਭੀੜ ਨੇ ਬੀਤੀ ਰਾਤ ਚੋਰੀ ਦੇ ਸ਼ੱਕ `ਚ 22 ਸਾਲਾਂ ਦੇ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਉਸ ਦੇ ਦੋਸਤ ਨਾਲ ਵੀ ਕਾਫ਼ੀ ਕੁੱਟਮਾਰ ਹੋਈ ਹੈ ਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਵੇਲੇ ਉਹ ਹਸਪਤਾਲ `ਚ ਜ਼ੇਰੇ ਇਲਾਜ ਹੈ।


ਪੁਲਿਸ ਅਨੁਸਾਰ ਭੀੜ ਨੂੰ ਸ਼ੱਕ ਹੋ ਗਿਆ ਸੀ ਕਿ ਇਹ ਦੋਵੇਂ ਮੋਬਾਇਲ ਫ਼ੋਨ ਚੋਰੀ ਕਰਦੇ ਹਨ। ਤਦ 20 ਜਣਿਆਂ ਦੇ ਇੱਕ ਗੁੱਟ ਨੇ ਇਕੱਠੇ ਹੋ ਕੇ ਦੋਵਾਂ ਦੀ ਖੁੰਬ ਠੱਪਣੀ ਸ਼ੁਰੂ ਕਰ ਦਿੱਤੀ। ਇਹ ਇਲਾਕਾ ਕਬਾਇਲੀ ਬਹੁ-ਗਿਣਤੀ ਵਾਲਾ ਹੈ। ਇਹ ਖ਼ਬਰ ਲਿਖੇ ਜਾਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ।


ਜਦੋਂ ਪੁਲਿਸ ਮੌਕੇ `ਤੇ ਪੁੱਜੀ, ਤਾਂ ਭੀੜ ਤਦ ਵੀ ਉਨ੍ਹਾਂ ਦੋਵਾਂ ਨੂੰ ਕੁੱਟ ਰਹੀ ਸੀ। ਪੁਲਿਸ ਨੇ ਉਨ੍ਹਾਂ ਨੂੰ ਬਚਾਉਣ ਦਾ ਜਤਨ ਕੀਤਾ ਪਰ ਉਨ੍ਹਾਂ ਵਿੱਚੋਂ ਇੱਕ ਅਜਮਲ ਵਾਹੋਨੀਆ ਦੀ ਮੌਕੇ `ਤੇ ਹੀ ਮੌਤ ਹੋ ਗਈ। ਉਸ ਦੇ ਸਾਥੀ ਭਰੂ ਮਾਥੁਰ (25) ਨੂੰ ਬਹੁਤ ਬੁਰੀ ਤਰ੍ਹਾਂ ਲਹੂਲੁਹਾਨ ਹਾਲਤ ਵਿੱਚ ਹਸਪਤਾਲ ਲਿਜਾਂਦਾ ਗਿਆ।


ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਸ਼ਨਾਖ਼ਤ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਅਜਮਲ ਵਾਹੋਨੀਆ `ੇਤ ਚੋਰੀ, ਦੰਗਾ ਭੜਕਾਉਣ ਤੇ ਹੋਰ ਛੋਟੇ-ਮੋਟੇ ਜੁਰਮਾਂ ਦੇ 32 ਮਾਮਲੇ ਦਰਜ ਸਨ। ਇਸ ਮਾਮਲੇ ਦੀ ਤਹਿਕੀਕਾਤ ਚੱਲ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man lynched to death in dahod gujarat