ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੇਮਿਕਾ ਨੂੰ ਮਿਲਣ ਲਈ ‘ਸਪਾਈਡਰਮੈਨ’ ਬਣਿਆ ਆਸ਼ਕ, ਜਾਣੋ ਫਿਰ ਕੀ ਹੋਇਆ

ਪ੍ਰੇਮਿਕਾ ਨੂੰ ਮਿਲਣ ਲਈ ‘ਸਪਾਈਡਰਮੈਨ’ ਬਣਿਆ ਆਸ਼ਕ, ਜਾਣੋ ਫਿਰ ਕੀ ਹੋਇਆ

ਮੁੰਬਈ ਵਿਚ ਇਕ ਨੌਜਵਾਨ ਨੂੰ ਉਸ ਸਮੇਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਸਵੇਰੇ ਸਵੇਰੇ ਹੀ ਆਪਣੀ ਗਰਲਫਰੈਡ ਨੂੰ ਮਿਲਣ ਲਈ ਉਸਦੇ ਫਲੈਟ ਜਾ ਪਹੁੰਚਿਆ। ਆਸਪਾਸ ਦੇ ਕੁਝ ਲੋਕਾਂ ਨੇ ਉਸ ਨੂੰ ਚੋਰ ਸਮਝਕੇ ਲੋਕਾਂ ਨੇ ਕੁੱਟ ਦਿੱਤਾ।

 

ਇਹ ਪੂਰਾ ਮਾਮਲਾ ਡੋਂਗਰੀ ਦਾ ਹੈ ਜਿੱਥੇ ਸੋਮਵਾਰ ਨੂੰ ਇਕ ਨੌਜਵਾਨ ਚਾਰ ਮੰਜਿਲਾ ਇਮਾਰਤ ਉਤੇ ਪਾਈਪਲਾਈਨ ਰਾਹੀ਼ ਚੜ੍ਹ ਰਿਹਾ ਸੀ। ਜਦੋਂ ਉਹ ਚੜ੍ਹ ਰਿਹਾ ਸੀ ਤਾਂ ਕੁਝ ਗੁਆਂਢੀਆਂ ਨੇ ਉਸ ਨੂੰ ਦੇਖ ਲਿਆ। ਇੰਡੀਆ ਟਾਈਮਜ਼ ਵਿਚ ਲੱਗੀ ਖਬਰ ਅਨੁਸਾਰ, ਲੋਕਾਂ ਨੇ ਉਸ ਨੂੰ ਚੋਰ ਸਮਝਕੇ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

 

ਜਦੋਂ ਨੌਜਵਾਨ ਤੋਂ ਪੁੱਛਗਿੱਛ ਹੋਈ ਤਾਂ ਉਸਨੇ ਦੱਸਿਆ ਕਿ ਹਾਂ ਉਹ ਗਰਲਫਰੈਡ ਨੂੰ ਮਿਲਣ ਲਈ ਉਸਦੇ ਫਲੈਟ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਇਸ ਤੋਂ ਪਹਿਲਾਂ ਵੀ ਅਜਿਹਾ ਕਰ ਚੁੱਕਿਆ ਹੈ। ਪੁਲਿਸ ਅਨੁਸਾਰ ਨੌਜਵਾਨ ਖਿਲਾਫ ਕੋਈ ਵੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ।

 

ਉਥੇ, ਇਸ ਤੋਂ ਪਹਿਲਾਂ ਵੀ ਇਕ ਅਜਿਹੀ ਖਬਰ ਸਾਹਮਣੇ ਆਈ ਸੀ ਜਿੱਥੇ ਨੌ ਮੰਜਿਲਾਂ ਇਮਾਰਤ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਇਕ ਨੌਜਵਾਨ ਡਿੱਗਣ ਨਾਲ ਉਸਦੀ ਮੌਤ ਹੋ ਗਈ ਸੀ। ਉਹ ਨੌਜਵਾਨ ਵੀ ਆਪਣੀ ਪ੍ਰੇਮਿਕਾ ਨੂੰ ਮਿਲਣ ਜਾ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man manfor meeting girlfriend people beaten him