ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਦੀ ਗੱਡੀ `ਚੋਂ ਉਤਾਰਕੇ ਕੁੱਟ ਕੁੱਟ ਕੇ ਮਾਰਿਆ

ਪੁਲਿਸ ਦੀ ਗੱਡੀ `ਚੋਂ ਉਤਾਰਕੇ ਕੁੱਟ ਕੁੱਟ ਕੇ ਮਾਰਿਆ

ਉਤਰ ਪ੍ਰਦੇਸ਼ ਦੇ ਸ਼ਾਮਲੀ `ਚ ਪੁਲਿਸ ਦੀ ਗੱਡੀ `ਚੋਂ ਹੇਠਾਂ ਖਿੱਚਕੇ ਇਕ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਵੀਡੀਓ ਸਾਹਮਣੇ ਆਉਣ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ `ਚ ਆਇਆ ਅਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ।


ਇਹ ਮਾਮਲਾ ਸ਼ਾਮਲੀ ਦੇ ਪਿੰਡ ਹਥਛੋਆ ਦੇ ਰਾਜਿੰਦਰ ਦਾ ਸ਼ਰਾਬ ਦੇ ਨਸ਼ੇ `ਚ ਪਿੰਡ ਦੇ ਨੌਜਵਾਨਾਂ ਨਾਲ ਝਗੜਾ ਹੋ ਗਿਆ। ਝਗੜੇ ਦੇ ਬਾਅਦ ਮੌਕੇ `ਤੇ ਪਹੁੰਚੀ ਡਾਇਲ 100 ਦੀ ਪੁਲਿਸ ਨੇ ਰਾਜਿੰਦਰ ਨੂੰ ਗ੍ਰਿਫਤਾਰ ਕਰਕੇ ਗੱਡੀ `ਚ ਬੈਠਾ ਲਿਆ। ਪ੍ਰੰਤੂ ਉਥੇ ਗੁੱਸੇ `ਚ ਆਏ ਲੋਕਾਂ ਨੇ ਰਾਜਿੰਦਰ ਨੂੰ ਗੱਡੀ ਅੰਦਰੋਂ ਖਿੱਚ ਲਿਆ ਅਤੇ ਕੁੱਟ-ਕੁੱਟ ਕੇ ਉਸਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਪੂਰੀ ਘਟਨਾ ਮੌਕੇ `ਤੇ ਪਹੁੰਚੀ ਡਾਇਲ 100 ਦੀ ਪੁਲਿਸ ਦੇ ਸਾਹਮਣੇ ਹੋਈ।


ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ `ਤੇ ਵਾਈਰਲ ਹੋਣ ਦੇ ਬਾਅਦ ਪੁਲਿਸ ਹਰਕਤ `ਚ ਆਈ। ਉਚ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਮਾਮਲੇ `ਚ ਸਫਾਈ ਦਿੱਤੀ। ਮਾਮਲਾ ਦੋ ਵਰਗਾਂ `ਚ ਇਸ ਲਈ ਇਲਾਕੇ `ਚ ਤਣਾਅ ਹੈ। ਮੌਕੇ `ਤੇ ਭਾਰੀ ਪੁਲਿਸ ਫੋਰਸ ਨੂੰ ਤੈਨਾਤ ਕਰ ਦਿੱਤਾ ਗਿਆ ਹੈ।


ਐਸਪੀ ਅਜੈ ਕੁਮਾਰ ਨੇ ਦੱਸਿਆ ਕਿ ਪੀਆਰਵੀ 3025 ਦੇ ਵਾਈਰਲ ਵੀਡੀਓ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਰਾਜਿੰਦਰ ਦੇ ਪਰਿਵਾਰ ਦੇ ਬਿਆਨਾਂ `ਤੇ ਵੱਖ-ਵੱਖ ਧਰਾਵਾਂ `ਚ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

 

 


  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Man pulled out of dail 100 police van and beaten to death in Shamli Uttar Pradesh