ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਿਵ-ਇਨ ਪਾਰਟਨਰ ਦੀ ਭੈਣ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਕੀਤਾ ਬਲਾਤਕਾਰ

ਲਿਵ-ਇਨ ਪਾਰਟਨਰ ਦੀ ਭੈਣ ਨੂੰ ਨਸ਼ੀਲੀ ਗੋਲੀਆਂ ਦੇ ਕੇ ਬਲਾਤਕਾਰ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਇੱਕ 35 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ ਪਿਛਲੇ ਮਹੀਨੇ ਦੀ ਹੈ ਪਰ ਜਦੋਂ ਐਤਵਾਰ ਨੂੰ ਪੀੜਤ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਮਾਮਲਾ ਸਾਹਮਣੇ ਆਇਆ। 

 

ਘਟਨਾ ਬਾਰੇ ਪੁਲਿਸ ਨੂੰ ਐਤਵਾਰ ਨੂੰ ਸੂਚਨਾ ਮਿਲੀ ਜਿਸ ਤੋਂ ਬਾਅਦ ਦੋਸ਼ੀ ਖ਼ਿਲਾਫ਼ ਐਫ਼ਆਈਆਰ ਦਰਜ ਹੋਈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਸ਼ਿਕਾਇਤ ਮਿਲਣ ਤੋਂ ਬਾਅਦ ਤੋਂ ਫ਼ਰਾਰ ਹੈ।

 

ਗੁਰੂਗ੍ਰਾਮ ਪੁਲਿਸ ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਮੁਲਜ਼ਮ ਵਿਅਕਤੀ ਨੇ ਪੰਜ ਅਗਸਤ ਨੂੰ ਮਹਿਲਾ ਦਾ ਬਲਾਤਕਾਰ ਉਸ ਸਮੇਂ ਕੀਤਾ ਜਦੋਂ ਉਹ ਆਪਣੀ ਭੈਣ ਕੋਲ ਆਈ ਹੋਈ ਸੀ ਅਤੇ ਮੁਲਜ਼ਮ ਨੂੰ ਖਾਂਸੀ, ਜੁਕਾਮ ਦੀ ਦਵਾਈ ਲਿਆਉਣ ਲਈ ਕਿਹਾ ਸੀ।


ਪੀੜਤ ਨੇ ਇਹ ਦੋਸ਼ ਲਾਇਆ ਕਿ ਮੁਲਜ਼ਮ ਨੇ ਉਸ ਨੂੰ ਧਮਕੀਆਂ ਵੀ ਦਿੱਤੀਆਂ। ਮੁਲਜ਼ਮ ਨੇ ਕਿਹਾ ਕਿ ਜੇ ਉਹ ਇਸ ਬਾਰੇ ਆਪਣੇ ਪਰਿਵਾਰ ਜਾਂ ਕਿਸੇ ਹੋਰ ਨੂੰ ਦੱਸੇਗੀ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ। ਪੀੜਤ ਲੜਕੀ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਪਤੀ ਦੇ ਦਿਹਾਂਤ ਤੋਂ ਬਾਅਦ ਆਪਣੀ ਭੈਣ ਕੋਲ ਆਈ ਸੀ।

 

ਪੀੜਤਾ ਨੂੰ ਖਾਂਸੀ ਜੁਕਾਮ ਸੀ ਇਸ ਉੱਤੇ ਮੁਲਜ਼ਮ ਨੇ ਜੁਕਾਮ ਦੀ ਦਵਾਈ ਕਹਿ ਕੇ ਨਸ਼ੇ ਦੀ ਗੋਲੀਆਂ ਖੁਆ ਦਿੱਤੀਆਂ। ਦਵਾਈਆਂ ਖਾਣ ਤੋਂ ਬਾਅਦ ਉਸ ਨੂੰ ਨੀਂਦ ਆ ਗਈ। ਉਹ ਜਦੋਂ ਸੋ ਕੇ ਉਠੀ ਤਾਂ  ਉਸ ਨੇ ਪਾਇਆ ਕਿ ਉਸ ਨਾਲ ਬਲਾਤਕਾਰ ਹੋਇਆ ਹੈ। ਇਸ ਘਟਨਾ ਬਾਰੇ ਉਸ ਨੇ ਆਪਣੀ ਭੈਣ ਨੂੰ ਦੱਸਿਆ ਤਾਂ ਉਸ ਨੇ ਚੁੱਪ ਰਹਿਣ ਲਈ ਕਿਹਾ।

 

ਸ਼ਿਕਾਇਤ ਤੋਂ ਕੁਝ ਦਿਨ ਪਹਿਲਾਂ, ਜਦੋਂ ਪੀੜਤ ਲੜਕੀ ਨੇ ਆਪਣੇ ਮਾਪਿਆਂ ਅਤੇ ਵੱਡੀ ਭੈਣ ਨੂੰ ਇਸ ਘਟਨਾ ਬਾਰੇ ਦੱਸਿਆ, ਤਾਂ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰਨ ਦੀ ਹਿੰਮਤ ਦਿੱਤੀ। ਉਸ ਦੀ ਵੱਡੀ ਘਟਨਾ ਬਾਰੇ ਸ਼ਿਕਾਇਤ ਲਿਖਾਉਣ ਉਸ ਨਾਲ ਗੁਰੂਗ੍ਰਾਮ ਵੀ ਆਈ ਸੀ।

 

ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਵੀ ਇਸ ਘਟਨਾ ਦੀ ਸਾਜਿਸ਼ ਵਿੱਚ ਸ਼ਾਮਲ ਸੀ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

 

.
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man rapes sister of his live in partner in gurugram case filed