ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​50 ਵਰ੍ਹੇ ਪਹਿਲਾਂ ਮਨੁੱਖ ਪਹਿਲੀ ਵਾਰ ਪੁੱਜਾ ਸੀ ਚੰਨ ’ਤੇ, ਨੀਲ ਆਰਮਸਟਰੌਂਗ ਦੀ ਇੱਕ ਯਾਦ

​​​​​​​50 ਵਰ੍ਹੇ ਪਹਿਲਾਂ ਮਨੁੱਖ ਪਹਿਲੀ ਵਾਰ ਪੁੱਜਾ ਸੀ ਚੰਨ ’ਤੇ, ਨੀਲ ਆਰਮਸਟਰੌਂਗ ਦੀ ਇੱਕ ਯਾਦ

ਅੱਜ ਤੋਂ ਠੀਕ 50 ਸਾਲ ਪਹਿਲਾਂ 20 ਜੁਲਾਈ, 1969 ਨੂੰ ਅਮਰੀਕੀ ਪੁਲਾੜ–ਯਾਤਰੀ ਨੀਲ ਆਰਮਸਟਰੌਂਗ ਨੇ ਚੰਨ ਦੀ ਧਰਤੀ ਉੱਤੇ ਪੈਰ ਧਰਿਆ ਸੀ। ਇਹ ਮਾਅਰਕਾ ਮਾਰਨ ਵਾਲੇ ਉਹ ਪਹਿਲੇ ਮਨੁੱਖ ਸਨ।

 

 

ਨੀਲ ਆਰਮਸਟਰੌਂਗ ਦੀ ਇੱਕ ਖ਼ਾਸ ਯਾਦ ਬਰੇਲੀ ਵਿੱਚ ਵੀ ਸੁਰੱਖਿਅਤ ਹੈ। ਇਹ ਹੈ ਉਨ੍ਹਾਂ ਦੀ ਆਟੋਗ੍ਰਾਫ਼ ਵਾਲੀ ਇੱਕ ਤਸਵੀਰ।

 

 

ਇਹ ਤਸਵੀਰ ਇਸ ਵੇਲੇ ਬਰੇਲੀ ਦੇ ਸ੍ਰੀ ਇਮਾਨੂਏਲ ਪੈਟ੍ਰੇਸ ਨੇ ਆਪਣੇ ਕੋਲ ਸੁਰੱਖਿਅਤ ਰੱਖੀ ਹੋਈ ਹੈ। ਸ੍ਰੀ ਇਮਾਨੂਏਲ ਮੂਲ ਰੂਪ ਵਿੱਚ ਰਾਜਸਥਾਨ ਦੇ ਸ਼ਹਿਰ ਅਜਮੇਰ ਦੇ ਰਹਿਣ ਵਾਲੇ ਹਨ ਪਰ ਉਹ ਪਿਛਲੇ ਕਈ ਸਾਲਾਂ ਤੋਂ ਬਰੇਲੀ ਦੇ ਚਰਚ ਦੀ ਦੇਖਭਾਲ ਕਰ ਰਹੇ ਹਨ।

 

 

ਸ੍ਰੀ ਇਮਾਨੂਏਲ ਨੂੰ ਅਹਿਮ ਸ਼ਖ਼ਸੀਅਤਾਂ ਦੀਆਂ ਚਿੱਠੀਆਂ ਤੇ ਆਟੋਗ੍ਰਾਫ਼ ਸੰਭਾਲ ਕੇ ਰੱਖਣ ਦਾ ਸ਼ੌਕ ਹੈ। ਉਨ੍ਹਾਂ ਕੋਲ ਦੋ ਹਜ਼ਾਰ ਤੋਂ ਵੱਧ ਆਟੋਗ੍ਰਾਫ਼ ਤੇ ਚਿੱਠੀਆਂ ਹਨ।

 

 

ਸ੍ਰੀ ਇਮਾਨੂਏਲ ਕੋਲ ਮਾਊਂਟ ਐਵਰੈਸਟ ਉੱਤੇ ਪਹਿਲੀ ਵਾਰ ਚੜ੍ਹਨ ਵਾਲੇ ਐਡਮੰਡ ਹਿਲੇਰੀ ਦੇ ਦਸਤਖ਼ਤਾਂ ਵਾਲੀ ਇੱਕ ਚਿੱਠੀ ਵੀ ਹੈ। ਉਨ੍ਹਾਂ ਕੋਲ ਮਹਾਰਾਣੀ ਐਲਿਜ਼ਾਬੈਥ, ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼, ਬਿਲ ਕਲਿੰਟਨ, ਪੋਪ ਜੌਨ ਪੌਲ, ਟੋਨੀ ਬਲੇਅਰ ਆਦਿ ਦੀਆਂ ਚਿੱਠੀਆਂ ਵੀ ਹਨ।

 

 

ਭਾਰਤੀ ਸਿਆਸੀ ਆਗੂਆਂ ਭਾਰਤ–ਰਤਨ ਰਾਜੀਵ ਗਾਂਧੀ, ਚੰਦਰ ਸ਼ੇਖਰ, ਸੋਨੀਆ ਗਾਂਧੀ, ਸਾਬਕਾ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦੇ ਦਸਤਾਖ਼ਤਾਂ ਵਾਲੀਆਂ ਚਿੱਠੀਆਂ ਵੀ ਉਨ੍ਹਾਂ ਕੋਲ ਪਈਆਂ ਹਨ।

 

 

ਸ੍ਰੀ ਇਮਾਨੂਏਲ ਨੇ ਦੱਸਿਆ ਕਿ ਅੱਜ 20 ਜੁਲਾਈ ਨੂੰ ਚੰਨ ਉੱਤੇ ਗਿਆਂ ਨੂੰ 50 ਵਰ੍ਹੇ ਮੁਕੰਮਲ ਹੋ ਗਏ ਹਨ; ਇੰਝ ਇਹ ਇੱਕ ਇਤਿਹਾਸਕ ਤਰੀਕ ਹੈ।

 

 

ਨੀਲ ਆਰਮਸਟਰੌਂਗ ਦਾ ਜਨਮ ਦਿਨ 5 ਅਗਸਤ ਨੂੰ ਹੁੰਦਾ ਹੈ। ਸ੍ਰੀ ਇਮਾਨੂਏਲ ਨੇ ਉਨ੍ਹਾਂ ਨੂੰ ਇੱਕ ਵਾਰ ਉਨ੍ਹਾਂ ਦੇ ਜਨਮ–ਦਿਨ ਉੱਤੇ ਵਧਾਈ ਭੇਜੀ ਸੀ ਤੇ ਜਵਾਬ ਵਿੱਚ ਉਨ੍ਹਾਂ ਦੀ ਚਿੱਠੀ ਆਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Man reached on Moon for the first time 50 year ago A memory of Neel Armstrong