ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ : 5 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ

ਹਰਿਆਣਾ ਦੇ ਪਲਵਲ 'ਚ ਇੱਕ 5 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਕਰਨ ਦੇ ਦੋਸ਼ੀ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਅਦਾਲਤ ਦੇ ਜੱਜ ਕਰੁਣਾ ਸ਼ਰਮਾ ਨੇ ਸੋਮਵਾਰ ਨੂੰ ਇਹ ਫੈਸਲਾ ਸੁਣਾਇਆ। ਅਦਾਲਤ ਨੇ ਦੋਸ਼ੀ ਦੀ ਮਾਂ ਨੂੰ ਵੀ 7 ਸਾਲ ਦੀ ਸਜ਼ਾ ਸੁਣਾਈ ਹੈ। ਪਲਵਲ ਜ਼ਿਲ੍ਹੇ 'ਚ ਇਹ ਸ਼ਾਇਦ ਪਹਿਲਾ ਮਾਮਲਾ ਹੈ ਜਦੋਂ ਕਿਸੇ ਨੂੰ ਫਾਂਸੀ ਦੀ ਦਿੱਤੀ ਜਾਣੀ ਹੈ। ਦੋਸ਼ੀ 20 ਮਹੀਨਿਆਂ ਤੋਂ ਜੇਲ 'ਚ ਹੈ, ਜਦਕਿ ਉਸ ਦੀ ਮਾਂ ਜ਼ਮਾਨਤ ’ਤੇ ਬਾਹਰ ਹੈ।
 

ਪਲਵਲ ਦੇ ਗਦਪੁਰੀ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ 31 ਮਈ 2018 ਨੂੰ ਵਰਿੰਦਰ ਉਰਫ ਭੋਲਾ (27) ਨੇ ਬੱਚੀ ਨੂੰ ਅਗਵਾ ਕਰ ਕੇ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਬੱਚੀ ਦਾ ਚਾਕੂ ਨਾਲ ਕਤਲ ਕਰ ਦਿੱਤਾ ਸੀ। ਉਸ ਨੇ ਲਾਸ਼ ਘਰ 'ਚ ਰੱਖੇ ਆਟੇ ਦੇ ਡੱਬੇ 'ਚ ਲੁਕਾ ਦਿੱਤੀ ਸੀ। ਜਾਂਚ ਤੋਂ ਬਾਅਦ ਬੱਚੀ ਦੀ ਲਾਸ਼ ਮੁਲਜ਼ਮ ਦੇ ਘਰੋਂ ਮਿਲੀ ਸੀ। ਪੁਲਿਸ ਨੇ ਇਸ ਸਬੰਧ 'ਚ ਮੁੱਖ ਦੋਸ਼ੀ ਅਤੇ ਉਸ ਦੀ ਮਾਂ ਦੇ ਵਿਰੁੱਧ ਅਗਵਾ, ਬਲਾਤਕਾਰ, ਕਤਲ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।
 

ਪੀੜਤਾ ਦੀ ਪੈਰਵੀ ਕਰ ਰਹੇ ਵਕੀਲ ਰਾਜੇਸ਼ ਸਿੰਘ ਰਾਵਤ ਨੇ ਕਿਹਾ ਕਿ ਇਹ ਕੇਸ ਸਾਲ 2018 ਤੋਂ ਚੱਲ ਰਿਹਾ ਸੀ। ਅਦਾਲਤ ਨੇ ਵਰਿੰਦਰ ਉਰਫ ਭੋਲਾ ਅਤੇ ਉਸ ਦੀ ਮਾਂ ਕਮਲਾ ਨੂੰ 24 ਜਨਵਰੀ ਨੂੰ ਦੋਸ਼ੀ ਠਹਿਰਾਇਆ ਸੀ। 27 ਜਨਵਰੀ ਨੂੰ ਸਜ਼ਾ ਸੁਣਾਈ ਗਈ। ਵਰਿੰਦਰ ਉਰਫ ਭੋਲਾ ਨੂੰ ਫਾਂਸੀ ਅਤੇ ਉਸ ਦੀ ਮਾਂ ਨੂੰ ਧਾਰਾ 120 ਬੀ ਅਤੇ 201 ਤਹਿਤ ਦੋਸ਼ੀ ਕਰਾਰ ਦਿੰਦਿਆਂ 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Man sentenced to death for raping killing 5 year old in Haryana