ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਦੀ ਇੱਕ ਸਬਜ਼ੀ ਮੰਡੀ 'ਚ ਲਸਣ ਚੋਰੀ ਕਰਨ ਦੇ ਸ਼ੱਕ 'ਚ ਇੱਕ ਵਿਅਕਤੀ ਨੂੰ ਨੰਗਾ ਕਰ ਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਾਲੀ ਥਾਂ 'ਤੇ ਮੌਜੂਦ ਕੁੱਝ ਲੋਕਾਂ ਨੇ ਇਸ ਦੀ ਵੀਡੀਓ ਬਣਾਈ। ਆਸਪਾਸ ਮੌਜੂਦ ਸੀਸੀਟੀਵੀ ਫੁਟੇਜ਼ 'ਚ ਵੀ ਪੂਰੀ ਘਟਨਾ ਰਿਕਾਰਡ ਹੋ ਗਈ ਹੈ।
MP: Man stripped naked and thrashed on suspicion of stealing garlic from a wholesale vegetable market in Mandsaur. SL Baurasi,Police Station Incharge, says 'This is a very serious matter,we have begun investigation and the culprits who are seen in the video will be acted against' pic.twitter.com/3lxX4Rbzfb
— ANI (@ANI) January 7, 2020
ਪੁਲਿਸ ਥਾਣਾ ਮੁਖੀ ਐਸ.ਐਲ. ਬੌਰਾਸੀ ਨੇ ਕਿਹਾ, "ਇਹ ਮਾਮਲਾ ਬਹੁਤ ਗੰਭੀਰ ਹੈ। ਅਸੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵੀਡੀਓ 'ਚ ਨਜ਼ਰ ਆ ਰਹੇ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।" ਹਾਲਾਂਕਿ ਪੁਲਿਸ ਨੇ ਹਾਲੇ ਤਕ ਪੀੜਤ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਹੈ ਅਤੇ ਨਾ ਹੀ ਮੁਲਜ਼ਮਾਂ ਬਾਰੇ ਜਾਣਕਾਰੀ ਦਿੱਤੀ।
ਮੰਦਸੌਰ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਇੱਕ ਵਾਰ ਫਿਰ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਜੇ ਕੋਈ ਵਿਅਕਤੀ ਚੋਰੀ ਕਰਦਾ ਹੈ ਤਾਂ ਉਸ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਹੈ। ਸਰੇਆਮ ਮੰਡੀ 'ਚ ਨੰਗਾ ਕਰ ਕੇ ਕੁੱਟਣਾ ਗਲਤ ਹੈ।