ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਰਾਠਾ ਅੰਦੋਲਨ : ਇਕ ਹੋਰ ਨੌਜਵਾਨ ਨੇ ਕੀਤੀ ਖੁਦਕੁਸ਼ੀ

ਮਰਾਠਾ ਅੰਦੋਲਨ : ਇਕ ਹੋਰ ਨੌਜਵਾਨ ਨੇ ਕੀਤੀ ਖੁਦਕੁਸ਼ੀ

ਮਹਾਰਾਸ਼ਟਰ `ਚ ਚਲ ਰਿਹਾ ਮਰਾਠਾ ਅੰਦੋਲਨ ਦਿਨੋਂ ਦਿਨ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਅੰਦੋਲਨ ਦੇ 14ਵੇਂ ਦਿਨ ਬੀੜ ਜਿ਼ਲ੍ਹੇ `ਚ 35 ਸਾਲਾ ਨੌਜਵਾਨ ਨੇ ਰਾਖਵਾਂਕਰਨ ਦੀ ਮੰਗ ਦੇ ਸਮਰਥਨ `ਚ ਆਪਣੀ ਜਾਨ ਦੇ ਦਿੱਤੀ। ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਇਲਾਕੇ `ਚ ਬਵਾਲ ਵੱਧ ਗਿਆ।


ਪੁਲਿਸ ਨੇ ਦੱਸਿਆ ਕਿ ਅਭਿਜੀਤ ਦੇਸ਼ਮੁਖ ਨਾਮ ਦੇ ਵਿਅਕਤੀ ਨੇ ਬੀੜ ਜਿ਼ਲ੍ਹੇ ਦੇ ਵਿਡਾ ਪਿੰਡ `ਚ ਫਹਾ ਲਗਾਕੇ ਜਾਨ ਦੇ ਦਿੱਤੀ। ਵਿਅਕਤੀ ਵੱਲੋਂ ਖੁਦਕੁਸ਼ੀ ਨੋਟ ਵੀ ਲਿਖਿਆ ਮਿਲਿਆ ਹੈ। ਨੋਟ `ਚ ਮਰਾਠਾ ਰਾਖਵਾਂਕਰਨ ਦੇ ਸਮਰਥਨ `ਚ ਇਹ ਖਤਰਨਾਕ ਕਦਮ ਚੁੱਕਣ ਦੀ ਗੱਲ ਕਹੀ ਹੈ। ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਹੁਣ ਤੱਕ ਮਰਾਠਾ ਅੰਦੋਲਨ `ਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ। ਖੁਦਕੁਸ਼ੀ ਨੋਟ `ਚ ਵਿਅਕਤੀ ਨੇ ਕਰਜ਼ ਜਿ਼ਆਦਾ ਵੱਧਣ ਅਤੇ ਮਰਾਠਾ ਲੋਕਾਂ ਨੂੰ ਰਾਖਵਾਂਕਰਨ ਦੇਣ `ਚ ਦੇਰੀ ਕਰਨ ਦੀ ਗੱਲ ਲਿਖੀ ਗਈ। ਪੁਲਿਸ ਵੱਲੋਂ ਮਰਾਠਾ ਅੰਦੋਲਨ ਦੇ ਆਗੂਆਂ ਅਤੇ ਨੌਜਵਾਨਾਂ ਨਾਲ ਸੰਪਰਕ ਕਰਕੇ ਅਜਿਹੇ ਖਤਰਨਾਕ ਕਦਮ ਨਾ ਚੁੱਕਣ ਲਈ ਅਪੀਲ ਕੀਤੀ ਜਾ ਰਹੀ ਹੈ।


ਮਰਾਠਾ ਕ੍ਰਾਂਤੀ ਮੋਰਚਾ ਦੇ ਕਨਵੀਨਰ ਧਨੇਸ਼ਵਰ ਪਾਟਿਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨੌਜਵਾਨ ਨੇ ਵਰਗ ਨੂੰ ਰਾਖਵਾਂਕਰਨ ਦੇਣ ਦੀ ਮੰਗ ਨੂੰ ਲੈ ਕੇ ਆਤਮਹੱਤਿਆ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਦੇ ਅੱਜ ਜਿ਼ਲ੍ਹਿਆਂ `ਚ ਸ਼ਾਂਤੀਪੂਰਵਕ ਅੰਦੋਲਨ ਚਲ ਰਿਹਾ ਹੈ। ਕਈ ਜਿ਼ਲ੍ਹਿਆਂ `ਚ ਹੋ ਰਹੇ ਪ੍ਰਦਰਸ਼ਨਾ ਨਾਲ ਸਮੁੱਚੇ ਇਲਾਕੇ `ਚ ਤਣਾਅ ਦਾ ਮਾਹੌਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man suicides in demand of Maratha reservation in Beed district maharashtra