ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਦੇ ਚਰਿੱਤਰ 'ਤੇ ਸੀ ਸ਼ੱਕ, ਕੋਰੋਨਾ ਵੈਕਸੀਨ ਦੇ ਨਾਂਅ 'ਤੇ 4 ਲੋਕਾਂ ਨੇ ਲਗਵਾ ਦਿੱਤਾ ਜ਼ਹਿਰ ਦਾ ਟੀਕਾ

ਪਤਨੀ ਦੇ ਕਿਸੇ ਨਾਲ ਪ੍ਰੇਮ ਸਬੰਧ ਹੋਣ ਦੇ ਸ਼ੱਕ 'ਚ ਇੱਕ ਵਿਅਕਤੀ ਨੇ ਕੋਰੋਨਾ ਨੂੰ ਹਥਿਆਰ ਬਣਾ ਲਿਆ ਅਤੇ ਪਤਨੀ ਦੇ ਕਥਿਤ ਪ੍ਰੇਮੀ ਸਮੇਤ ਪੂਰੇ ਪਰਿਵਾਰ ਨੂੰ ਖ਼ਤਮ ਕਰਨ ਦੀ ਸਾਜਿਸ਼ ਘੜ ਲਈ। ਕੋਰੋਨਾ ਵੈਕਸੀਨ ਦੇ ਨਾਂਅ 'ਤੇ ਚਾਰ ਲੋਕਾਂ ਨੂੰ ਜ਼ਹਿਰ ਦੇ ਟੀਕੇ ਲਗਵਾ ਦਿੱਤੇ। ਘਟਨਾ ਰਾਜਧਾਨੀ ਦਿੱਲੀ ਦੇ ਅਲੀਪੁਰ ਦੀ ਹੈ।
ਇਸ ਸਾਜਿਸ਼ ਨੂੰ ਅੰਜਾਮ ਦੇਣ ਲਈ 42 ਸਾਲਾ ਮੁਲਜ਼ਮ ਨੇ ਦੋ ਔਰਤਾਂ ਨੂੰ ਪੈਸੇ ਦੇ ਕੇ ਇਸ ਕੰਮ ਲਈ ਤਿਆਰ ਕੀਤਾ। ਉਸ ਨੇ ਉਨ੍ਹਾਂ ਨੂੰ ਸਿਹਤ ਕਰਮੀ ਬਣਾ ਕੇ 38 ਸਾਲਾ ਹੋਮਗਾਰਡ ਦੇ ਪਰਿਵਾਰ ਨੂੰ ਖ਼ਤਮ ਕਰਨ ਲਈ ਭੇਜਿਆ, ਜਿਸ 'ਤੇ ਉਸ ਨੂੰ ਆਪਣੀ ਪਤਨੀ ਨਾਲ ਪ੍ਰੇਮ ਸਬੰਧ ਦਾ ਸ਼ੱਕ ਸੀ। ਔਰਤਾਂ ਨੇ ਹੋਮ ਗਾਰਡ ਅਤੇ ਉਸ ਦੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਨੂੰ ਕੋਰੋਨਾ ਟੀਕੇ ਦੇ ਨਾਂਅ 'ਤੇ ਜ਼ਹਿਰ ਦਾ ਟੀਕਾ ਲਗਾ ਦਿੱਤਾ।

 

ਕੁਝ ਸਮੇਂ ਬਾਅਦ ਚਾਰਾਂ ਦੀ ਸਿਹਤ ਵਿਗੜ ਗਈ ਅਤੇ ਆਸਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਪੁਲਿਸ ਨੇ ਦੱਸਿਆ ਕਿ ਚਾਰਾਂ ਲੋਕਾਂ ਦੀ ਹਾਲਤ ਹੁਣ ਸਥਿਰ ਹੈ। ਉੱਤਰੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਗੌਰਵ ਸ਼ਰਮਾ ਨੇ ਕਿਹਾ ਸੀਸੀਟੀਵੀ ਰਾਹੀਂ ਦੋ ਔਰਤਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੇ ਪੁੱਛਗਿੱਛ 'ਚ ਮੁੱਖ ਸਾਜ਼ਸ਼ਘਾੜੇ ਦਾ ਖੁਲਾਸਾ ਕੀਤਾ। ਤਿੰਨਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ।
 

ਮੁੱਖ ਮੁਲਜ਼ਮ ਅਲੀਪੁਰ 'ਚ ਕਾਰੋਬਾਰ ਕਰਦਾ ਹੈ। ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਉਸੇ ਹੀ ਇਲਾਕੇ 'ਚ ਰਹਿੰਦੇ ਹੋਮਗਾਰਡ ਜਵਾਨ ਨਾਲ ਪ੍ਰੇਮ ਸਬੰਧ ਚੱਲ ਰਿਹਾ ਹੈ। ਗੌਰਵ ਸ਼ਰਮਾ ਨੇ ਕਿਹਾ, "ਉਹ ਬਦਲਾ ਲੈਣਾ ਚਾਹੁੰਦਾ ਸੀ। ਇਸ ਲਈ ਉਸ ਨੇ ਦੂਜੇ ਪਿੰਡ ਦੀਆਂ ਦੋ ਔਰਤਾਂ ਨੂੰ ਫਿਰੌਤੀ ਦਿੱਤੀ। ਉਸ ਨੇ ਉਨ੍ਹਾਂ ਨੂੰ ਕੋਰੋਨਾ ਦੀ ਦਵਾਈ ਦੇ ਨਾਂਅ 'ਤੇ ਪੂਰੇ ਪਰਿਵਾਰ ਨੂੰ ਜ਼ਹਿਰ ਦਾ ਟੀਕਾ ਲਗਾਉਣ ਲਈ ਕਿਹਾ।"
 

ਐਤਵਾਰ ਦੁਪਹਿਰ ਦੋਵੇਂ ਔਰਤਾਂ ਹੋਮ ਗਾਰਡ ਜਵਾਨ ਦੇ ਘਰ ਪਹੁੰਚੀਆਂ ਅਤੇ ਆਪਣੇ ਆਪ ਨੂੰ ਸਿਹਤ ਕਰਮਚਾਰੀ ਦੱਸਿਆ। ਉਨ੍ਹਾਂ ਨੇ ਹੋਮ ਗਾਰਡ ਜਵਾਨ, ਉਸ ਦੀ ਮਾਂ ਅਤੇ ਦੋ ਰਿਸ਼ਤੇਦਾਰਾਂ ਨੂੰ ਜ਼ਹਿਰ ਦਾ ਟੀਕਾ ਲਗਾ ਦਿੱਤਾ। ਤੁਰੰਤ ਚਾਰਾਂ ਦੀ ਸਿਹਤ ਖ਼ਰਾਬ ਹੋਣ ਲੱਗੀ ਤਾਂ ਔਰਤਾਂ ਉੱਥੋ ਰਫੂਚੱਕਰ ਹੋ ਗਈਆਂ। ਚਾਰਾਂ ਪੀੜਤਾਂ ਨੂੰ ਰਾਜਾ ਹਰੀਸ਼ਚੰਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਚਾਰੇ ਹੁਣ ਖ਼ਤਰੇ ਤੋਂ ਬਾਹਰ ਹਨ।
 

ਰਾਜਧਾਨੀ ਦਿੱਲੀ ਦਾ ਇਹ ਦੂਜਾ ਮਾਮਲਾ ਹੈ, ਜਦੋਂ ਕੋਰੋਨਾ ਨੂੰ ਅਪਰਾਧ ਲਈ ਵਰਤਿਆ ਗਿਆ ਹੈ। ਇਸ ਤੋਂ ਪਹਿਲਾਂ 1 ਮਈ ਨੂੰ ਇੱਕ ਔਰਤ ਨੇ ਆਪਣੇ ਪਤੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਕੋਰੋਨਾ ਨਾਲ ਮੌਤ ਦਾ ਦਾਅਵਾ ਕੀਤਾ ਸੀ। ਪੋਸਟਮਾਰਟਮ ਰਿਪੋਰਟ 'ਚ ਕਤਲ ਦਾ ਖੁਲਾਸਾ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man uses poison as corona medicine to murder wife lover and family in delhi