ਅਗਲੀ ਕਹਾਣੀ

ਪਤਨੀ ਦਾ ਸਿਰ ਵੱਢਕੇ, ਥੈਲੇ `ਚ ਪਾਕੇ 20 ਕਿਲੋਮੀਟਰ ਦੂਰ ਥਾਣੇ ਪੁੱਜਿਆ ਆਦਮੀ

ਪਤਨੀ ਦਾ ਸਿਰ ਵੱਢਕੇ, ਥੈਲੇ `ਚ ਪਾਕੇ 20 ਕਿਲੋਮੀਟਰ ਦੂਰ ਥਾਣੇ ਪੁੱਜਿਆ ਆਦਮੀ

ਕਰਨਾਟਕ ਦੇ ਚਿਕਮੰਗਲੁਰੂ `ਚ ਇਕ ਮਹਿਲਾ ਦੀ ਹੱਤਿਆ ਦਾ ਦਿਲ ਦਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਮਹਿਲਾ ਦਾ ਪਤੀ ਸੀ। ਦੋਸ਼ੀ ਨੇ ਪਹਿਲਾਂ ਪਤਨੀ ਦਾ ਸਿਰ ਕੱਟਿਆ ਅਤੇ ਫਿਰ ਕੱਟੇ ਹੋਏ ਸਿਰ ਨੂੰ ਥੈਲੇ `ਚ ਪਾ ਕੇ 20 ਕਿਲੋਮੀਟਰ ਤੱਕ ਪੈਦਲ ਗਿਆ ਅਤੇ ਥਾਣੇ ਜਾਕੇ ਆਪਣੀ ਕਰਤੂਤ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ।


ਪੁਲਿਸ ਵਾਲਿਆਂ ਨੇ ਜਦੋਂ ਆਰੋਪੀ ਦੇ ਹੱਥ `ਚ ਥੈਲਾ ਅਤੇ ਉਸ `ਚ ਮਹਿਲਾ ਦਾ ਸਿਰ ਦੇਖਿਆ ਤਾਂ ਉਹ ਸੁੰਨ ਹੋ ਗਏ। ਸਤੀਸ਼ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਦੀ ਹੱਤਿਆ ਕਰਨ ਬਾਅਦ ਗ੍ਰਿਫਤਾਰ ਹੋਣ ਆਇਆ ਹੈ। ਉਸਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੋਵਾਂ `ਚ ਝਗੜਾ ਇੰਨਾ ਜਿ਼ਆਦਾ ਵਧ ਗਿਆ ਸੀ ਕਿ ਉਸਨੇ ਉਸਦੀ ਹੱਤਿਆ ਕਰਨ ਦਾ ਫੈਸਲਾ ਕੀਤਾ। ਝਗੜੇ ਦਾ ਕਾਰਨ ਸੀ ਕਿ ਪਤਨੀ ਦੇ ਦੂਜੇ ਆਦਮੀ ਨਾਲ ਨਜਾਇਜ਼ ਸਬੰਧ ਸਨ। ਆਰੋਪੀ ਨੇ ਦੱਸਿਆ ਕਿ ਪਤਨੀ ਦੇ ਨਜਾਇਜ ਸਬੰਧਾਂ ਬਾਰੇ ਜਦੋਂ ਉਸਨੂੰ ਜਾਣਕਾਰੀ ਮਿਲੀ ਤਾਂ ਉਸਨੇ ਗੁੱਸਾ ਆਇਆ ਅਤੇ ਉਸਨੇ ਮੁਆਫ ਕਰ ਦਿੱਤਾ। ਪ੍ਰੰਤੂ ਉਸਨੂੰ ਇਕ ਦੂਜੇ ਮਜ਼ਦੂਰ ਨਾਲ ਰੰਗੇ ਹੱਥੀਂ ਫੜ ਲਿਆ।


ਸਤੀਸ਼ ਨੇ ਪਤਨੀ ਨਾਲ ਮਿਲਕੇ ਉਸ ਵਿਅਕਤੀ `ਤੇ ਵੀ ਤੇਜ਼ ਧਾਰਦਾਰ ਹਥਿਆਰ ਨਾਲ ਹਮਲਾ ਕੀਤਾ ਪ੍ਰੰਤੂ ਉਹ ਮੌਕੇ `ਤੇ ਭੱਜਣ `ਚ ਕਾਮਯਾਬ ਹੋ ਗਿਆ। ਹਾਲਾਂਕਿ ਉਹ ਵੀ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਫਿਰ ਉਹ ਆਪਣੀ ਪਤਨੀ `ਤੇ ਗੰਡਾਸਿਆਂ ਵਰਗੀ ਕਿਸੇ ਧਾਰਦਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਉਸਦਾ ਸਿਰ ਕੱਟ ਦਿੱਤਾ। ਆਰੋਪੀ ਵਿਅਕਤੀ ਜੋ ਪਤਨੀ ਦਾ ਸਿਰ ਲੈ ਕੇ ਘੁੰਮ ਰਿਹਾ ਸੀ ਉਸਦੀ ਥਾਣੇ ਦੇ ਸਿਪਾਹੀਆਂ ਨੇ ਵੀਡੀਓ ਬਣਾ ਲਈ ਅਤੇ ਫਿਰ ਸੋਸ਼ਲ ਮੀਡੀਆ `ਚ ਵਾਇਰਲ ਕਰ ਦਿੱਤੀ।

 

9 ਸਾਲ ਪਹਿਲਾਂ ਹੋਇਆ ਸੀ ਵਿਆਹ


ਆਰੋਪੀ ਸਤੀਸ਼ ਨੇ ਪੁਲਿਸ ਨੂੰ ਦੱਸਿਆ ਕਿ 9 ਸਾਲ ਪਹਿਲਾਂ ਰੂਪਾ ਨਾਲ ਉਸਦਾ ਵਿਆਹ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਵੀ ਹਨ। ਪ੍ਰੰਤੂ ਇੱਧਰ ਕੁਝ ਸਮੇਂ ਤੋਂ ਰੂਪਾ ਦਾ ਕਿਸੇ ਹੋਰ ਨਾਲ ਚੱਕਰ ਚੱਲਣ ਲੱਗਿਆ ਸੀ। ਉਸ ਨੂੰ ਇਸ ਬਾਰੇ ਪੱਤਾ ਲੱਗਿਆ ਤਾਂ ਉਸਨੇ ਪਤਨੀ ਨੂੰ ਧਮਕਾਇਆ ਅਤੇ ਮੁਆਫ ਕਰ ਦਿੱਤਾ।ਪ੍ਰੰਤੂ ਉਸਨੇ ਚੋਰੀ ਛਿਪੇ ਦੂਜੇ ਵਿਅਕਤੀ ਨਾਲ ਮਿਲਣਾ ਜਾਰੀ ਰੱਖਿਆ। ਐਤਵਾਰ ਦੀ ਸ਼ਾਮ ਨੂੰ ਜਦੋਂ ਉਹ ਬੰਗਲੂਰ ਤੋਂ ਵਾਪਸ ਆਇਆ ਤਾਂ ਰੂਪਾ ਨੂੰ ਉਸਦੇ ਪ੍ਰੇਮੀ ਨਾਲ ਰੰਗੇ ਹੱਥੀਂ ਫੜ ਲਿਆ।


ਪੁਲਿਸ ਨੇ ਦੱਸਿਆ ਕਿ ਸਤੀਸ਼ ਨੂੰ ਆਪਣੀ ਪਤਨੀ ਦੀ ਹੱਤਿਆ ਕਰਨ ਦਾ ਕੋਈ ਅਫਸੋਸ ਜਾਂ ਦੁੱਖ ਨਹੀਂ ਹੈ। ਬਸ ਉਸਨੂੰ ਅਫਸੋਸ ਇਕ ਹੀ ਗੱਲ ਦਾ ਹੈ ਕਿ ਉਹ ਰੂਪਾ ਦੇ ਪ੍ਰੇਮੀ ਨੂੰ ਜਾਨ ਤੋਂ ਨਹੀਂ ਮਾਰ ਸਕਿਆ। ਪੁਲਿਸ ਨੇ ਸਤੀਸ਼ ਦੇ ਖਿਲਾਫ ਹੱਤਿਆ ਸਮੇਤ ਕਈ ਸੰਗੀਨ ਧਾਰਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man walked 20 km with chopped head of his wife after murder in Karnataka