ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ’ਚ ਹੋਇਆ ਕਤਲ, ਯੂਪੀ ’ਚ ਜ਼ਿੰਦਾ ਮਿਲਿਆ ਨੌਜਵਾਨ

ਬਿਹਾਰ ਦੇ ਨੀਲਕੰਠ ਮਿਸ਼ਰਾ ਦਾ 10 ਮਹੀਨੇ ਪਹਿਲਾਂ ਕਤਲ ਹੋ ਚੁਕਿਆ ਸੀ ਤੇ ਉਸ ਦੇ ਦੋਸ਼ੀ ਜ਼ਮਾਨਤ ’ਤੇ ਚੱਲ ਰਹੇ ਸਨ ਜਦਕਿ ਨੀਲਕੰਠ ਗੋਰਖਪੁਰ ਚ ਜ਼ਿੰਦਾ ਮਿਲਿਆ। ਨੀਲਕੰਠ ਦੇ ਜ਼ਿੰਦਾ ਹੋਣ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਹਰਕਤ ਚ ਆ ਗਈ ਹੈ।

 

ਜਾਣਕਾਰੀ ਮੁਤਾਬਕ ਬਾਂਕੇ ਪਿੰਡ ਦਾ ਨੀਲਕੰਡ 8 ਸਾਲ ਪਹਿਲਾਂ ਪਿੰਡ ਦੇ ਵਿਨੋਦ ਮਿਸ਼ਰਾ ਦੀ ਮਾਂ ਦੇ ਅੰਤਿਮ ਸਸਕਾਰ ਚ ਸ਼ਾਮਲ ਹੋਣ ਲਈ ਨਿਕਲਿਆ ਸੀ ਤੇ ਲਾਪਤਾ ਹੋ ਗਿਆ। ਜਿਸ ਤੋਂ ਬਾਅਦ ਨੀਲਕੰਠ ਦੀ ਮਾਂ ਨੇ 9 ਸ਼ੱਕੀਆਂ ਖਿਲਾਫ ਡੀਆਈਜੀ ਸਾਹਮਣੇ ਪੇਸ਼ ਹੋ ਕੇ ਪੁਲਿਸ ਚ ਪਰਚਾ ਕਰਾ ਕਿ ਉਸ ਦੇ ਮੁੰਡੇ ਨੂੰ ਕਤਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸ਼ੱਕੀਆਂ ਨੇ ਆਪਣੀ ਜ਼ਮਾਨਤ ਵੀ ਕਰਵਾ ਲਈ।

 

ਇਸ ਦੌਰਾਨ 6 ਮਹੀਨੇ ਪਹਿਲਾਂ ਨੀਲਕੰਡ ਗੋਰਖਪੁਰ ਦੇ ਮਾੜੀ ਹਾਲਤ ਚ ਸਮਾਈਲ ਹੋਮ ਨਾਂ ਦੀ ਸੰਸਥਾ ਨੂੰ ਮਿਲਿਆ। ਲੰਘੇ ਦਸੰਬਰ ਤੋਂ ਹੀ ਇਹ ਸੰਸਥਾ ਨੀਲਕੰਠ ਦਾ ਇਲਾਕ ਕਰ ਰਹੀ ਸੀ। ਲਗਾਤਾਰ ਗੱਲਬਾਤ ਕਰਨ ਮਗਰੋਂ ਨੀਲਕੰਠ ਨੇ ਆਪਣਾ ਨਾਮ-ਪਤਾ ਦਸਿਆ। ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ।

 

ਮਾਮਲੇ ਦੀ ਖ਼ਬਰ ਮਿਲਦਿਆਂ ਹੀ ਜ਼ਮਾਨਤ ਤੇ ਚੱਲ ਰਹੀ ਸ਼ੱਕੀਆਂ ਨੇ ਦੋਸ਼ ਲਗਾਇਆ ਕਿ ਨੀਲਕੰਡ ਓਨੇ ਸਾਡੇ ਗੁਆਂਢੀ ਹਨ ਤੇ ਸਾਨੂੰ ਬਿਨ੍ਹਾਂ ਕਿਸੇ ਕਾਰਨ ਹੀ ਮਾਮਲੇ ਚ ਫਸਾਇਆ ਗਿਆ ਹੈ ਜਦਕਿ ਅਸੀਂ ਬੇਕਸੂਰ ਹਾਂ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:man who murdered in bihar found alive in uttar pradesh