ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਢਿੱਗਾਂ ਡਿੱਗਣ ਕਾਰਨ ਮਨਾਲੀ–ਲੇਹ ਹਾਈਵੇਅ ਬੰਦ

​​​​​​​ਢਿੱਗਾਂ ਡਿੱਗਣ ਕਾਰਨ ਮਨਾਲੀ–ਲੇਹ ਹਾਈਵੇਅ ਬੰਦ

ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈਂਦੇ ਹੋਣ ਕਾਰਨ ਪਹਾੜਾਂ ਉੱਤੇ ਢਿੱਗਾਂ ਡਿੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਰਾਸ਼ਟਰੀ ਰਾਜਮਾਰਗ (ਹਾਈਵੇਅ) ਨੰਬਰ 3 ਦੇ ਮਨਾਲੀ–ਲੇਹ ਰੂਟ ਉੱਤੇ ਢਿੱਗਾਂ ਡਿੱਗਣ ਕਾਰਨ ਇਹ ਰਾਹ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।

 

 

ਹਿਮਾਚਲ ਪ੍ਰਦੇਸ਼, ਜੰਮੂ–ਕਸ਼ਮੀਰ ਅਤੇ ਉਤਰਾਖੰਡ ਜਿਹੇ ਉੱਤਰੀ ਭਾਰਤ ਦੇ ਪਹਾੜੀ ਸੂਬਿਆਂ ਵਿੱਚ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਹਾਲੇ ਕੱਲ੍ਹ ਉੱਤਰਾਖੰਡ ’ਚ ਇੱਕ ਬੱਸ ਉੱਤੇ ਵੱਡਾ ਪੱਥਰ ਡਿੱਗਣ ਕਾਰਨ 5 ਯਾਤਰੀ ਮਾਰੇ ਗਏ ਸਨ।

 

 

ਮਨਾਲੀ–ਲੇਹ ਰੂਟ ਨੂੰ ਹੁਣ ਸਾਫ਼ ਕਰਨ ਦੀ ਕਾਰਵਾਈ ਚੱਲ ਰਹੀ ਹੈ।

 

 

ਇੱਧਰ ਪੰਜਾਬ ਵਿੱਚ ਇਹ ਸਾਰਾ ਹਫ਼ਤਾ ਕਿਤੇ–ਕਿਤੇ ਸੂਰਜ ਤੇ ਬੱਦਲਾਂ ਦੀ ਲੁਕਣ–ਮੀਟੀ ਚਲਦੀ ਰਹੇਗੀ। ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ।

 

 

ਪਹਾੜਾਂ ਉੱਤੇ ਲਗਾਤਾਰ ਦਰਮਿਆਨਾ ਮੀਂਹ ਪੈ ਰਿਹਾ ਹੈ। ਪਹਾੜਾਂ ਉੱਤੇ ਹਰ ਸਾਲ ਹੀ ਬਰਸਾਤਾਂ ਦੇ ਮੌਸਮ ਦੌਰਾਨ ਢਿੱਗਾਂ ਡਿੱਗਣ ਤੇ ਜ਼ਮੀਨ ਖਿਸਕਣ ਕਾਰਨ ਬਹੁਤ ਸਾਰੇ ਵੱਡੇ ਹਾਦਸੇ ਵਾਪਰਦੇ ਰਹਿੰਦੇ ਹਨ।

 

 

ਹਾਲੇ ਬੀਤੇ ਜੁਲਾਈ ਮਹੀਨੇ ਪੰਚਕੂਲਾ ਦੇ ਦੋ ਨੌਜਵਾਨਾਂ ਦੀ ਮੋਟਰ–ਸਾਇਕਲ ਉੱਤੇ ਲੇਹ ਜਾਂਦੇ ਸਮੇਂ ਢਿੱਗਾਂ ਡਿੱਗਣ ਕਾਰਨ ਮੌਤ ਹੋ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manali-Leh Highway closed due to land-slides