ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਂ ਸਾਲ ਮਨਾਉਣ ਮਨਾਲੀ ਜਾ ਰਹੇ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 15 ਜ਼ਖਮੀ

ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਹਿਮਾਚਲ ਪ੍ਰਦੇਸ਼ ਦੇ ਮਨਾਲੀ ਜਾ ਰਹੀ ਟੂਰਿਸਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ 'ਚ 15 ਸੈਲਾਨੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਫਿਲਹਾਰ ਰਾਹਤ ਤੇ ਬਚਾਅ ਕਾਰਜ ਜਾਰੀ ਹੈ।
 

ਜਾਣਕਾਰੀ ਮਤਾਬਿਕ ਮੰਗਲਵਾਰ ਸਵੇਰੇ ਕੌਮੀ ਮਾਰਗ ਮਨਾਲੀ-ਚੰਡੀਗੜ੍ਹ ਹਾਈਵੇਅ 'ਤੇ ਬਿਲਾਸਪੁਰ ਦੇ ਗੰਭਰ ਪੁਲ ਨੇੜੇ ਸੈਲਾਨੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ 'ਚ 15 ਸੈਲਾਨੀ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਖੇਤਰੀ ਹਸਪਤਾਲ ਬਿਲਾਸਪੁਰ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ ਕੁੱਲ 53 ਸੈਲਾਨੀ ਸਵਾਰ ਸਨ।
 

ਬੱਸ ਹਾਦਸੇ 'ਚ ਜ਼ਖਮੀ ਸੈਲਾਨੀ ਦਿੱਲੀ ਤੋਂ ਮਨਾਲੀ ਜਾ ਰਹੇ ਹਨ ਅਤੇ ਉਹ ਸਾਰੇ ਕੇਰਲਾ ਦੇ ਕਾਲੀਕਟ ਸਤ ਮੰਗਲਮ ਐਮਈਐਸ ਕਾਲਜ ਦੇ ਵਿਦਿਆਰਥੀ ਹਨ। ਉਹ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਮਨਾਲੀ ਘੁੰਮਣ ਜਾ ਰਹੇ ਸਨ।
 

ਪੀਬੀ 11 ਸੀਐਫ 2995 ਨੰਬਰ ਦੀ ਬੱਸ 'ਚ 50 ਵਿਦਿਆਰਥੀ ਅਤੇ 3 ਅਧਿਆਪਕ ਸਵਾਰ ਸਨ। ਇਨ੍ਹਾਂ ਨੇ ਦਿੱਲੀ ਤੋਂ ਨਿੱਜੀ ਬੱਸ ਕਿਰਾਏ 'ਤੇ ਲਈ ਸੀ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। ਬਰੇਕ ਫੇਲ ਹੋਣਾ ਸ਼ੁਰੂਆਤੀ ਕਾਰਨ ਦੱਸਿਆ ਜਾ ਰਿਹਾ ਹੈ। ਹਾਦਸੇ ਮਗਰੋਂ ਸੜਕ 'ਤੇ ਵਾਹਨਾਂ ਦਾ ਲੰਮਾ ਜਾਮ ਲੱਗ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੜਕ 'ਤੇ ਪਲਟੀ ਬੱਸ ਨੂੰ ਇੱਕ ਪਾਸੇ ਕੀਤਾ। ਜਾਮ 'ਚ ਫਸੇ ਵਾਹਨਾਂ ਨੂੰ ਪੁਲਿਸ ਨੇ ਹੌਲੀ-ਹੌਲੀ ਕੱਢਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manali Tourist bus overturned near bilaspur many tourists injured