ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਡੀ ਗੋਬਿੰਦਗੜ੍ਹ ਟਰੈਫਿਕ ਪੁਲਿਸ ਨੇ ਲੋੜਵੰਦਾਂ ਲਈ ਲਾਇਆ ਲੰਗਰ

ਮੰਡੀ ਗੋਬਿੰਦਗੜ੍ਹ ਟਰੈਫਿਕ ਪੁਲਿਸ ਨੇ ਲੋੜਵੰਦਾਂ ਲਈ ਲਾਇਆ ਲੰਗਰ

ਕੋਵਿਡ-19 ਕਰੋਨਾ ਮਹਾਮਾਰੀ ਦੋਰਾਨ ਪੁਲਿਸ, ਡਾਕਟਰ ਅਤੇ ਸਫਾਈ ਮੁਲਾਜ਼ਮ ਮੂਹਰੇ ਹੋਕੇ ਜੰਗ ਲੜ ਰਹੇ ਹਨ, ਉਥੇ ਟ੍ਰੈਫਿਕ ਪੁਲਿਸ ਮੰਡੀ ਗੋਬਿੰਦਗੜ ਵੱਲੋਂ ਗੁਰਦੁਆਰਾ ਸਿੰਘ ਸਭਾ, ਨਸਰਾਲੀ, ਸਮਾਜ ਸੇਵੀ ਅਨਿਲ ਸਿੰਗਲਾ, ਅਰਵਿੰਦ ਸਿੰਗਲਾ ਬੌਬੀ ਅਤੇ ਉਨਾਂ ਦੇ ਸਾਥੀਆ ਦੇ ਸਹਿਯੋਗ ਨਾਲ ਲਾਲ ਬੱਤੀ ਚੌਂਕ ਵਿਖੇ ਲੰਗਰ ਲਾਇਆ ਗਿਆ, ਜਿਸ ‘ਚ ਵੱਡੀ ਗਿਣਤੀ ‘ਚ ਲੋੜਵੰਦਾਂ ਨੇ ਲੰਗਰ ਛੱਕਿਆ।

 

 

ਇਸ ਮੌਕੇ ਸੇਵਾ ‘ਚ ਖੁੱਦ ਜੁੱਟੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਸੰਕਟ ਦੋਰਾਨ ਟ੍ਰੈਫਿਕ ਪੁਲਿਸ ਪਹਿਲਾਂ ਵੀ ਲੰਗਰ ਲਾ ਚੁੱਕੀ ਹੈ। ਉਨਾਂ ਲੰਗਰ ਲਈ ਸਹਿਯੋਗ ਦੇਣ ਵਾਲੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਟ੍ਰੈਫਿਕ ਪੁਲਿਸ ਵੱਲੋਂ ਅੱਗੋਂ ਵੀ ਅਜਿਹੇ ਉਪਰਾਲੇ ਜਾਰੀ ਕੀਤੇ ਜਾਣਗੇ।  

 


ਮੰਡੀ ਗੋਬਿੰਦਗੜ ਤੋਂ ਕੁਲਦੀਪ ਸਿੰਘ ਸ਼ੁਤਰਾਣਾ ਦੀ ਰਿਪੋਰਟ ਅਨੁਸਾਰ ਟਰੈਫਿਕ ਇੰਚਾਰਜ ਜਸਪਾਲ ਸਿੰਘ ਨੇ ਕਿਹਾ ਕਿ ਇਸ ਸੰਕਟ ਦੀ ਘੜੀ ‘ਚ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਲੋੜਵੰਦਾਂ ਅਤੇ ਗਰੀਬਾਂ ਦੀ ਵੱਧ ਚੜ੍ਹ ਕੇ ਮੱਦਦ ਕੀਤੀ ਜਾਵੇ। ਮਾਨਵਤਾ ਦੀ ਸੇਵਾ ਹੀ ਵੱਡੀ ਸੇਵਾ ਹੈ। ਸੱਚੇ ਦਿਲੋਂ ਕੀਤੀ ਸੇਵਾ ਅਤੇ ਕਿਸੇ ਲੋੜਵੰਦ ਦੀ ਕੀਤੀ ਮੱਦਦ ਕਦੇ ਬੇਅਰਥ ਨਹੀਂ ਜਾਂਦੀ।

 

 

ਇਸ ਮੌਕੇ ਬਲਾਕ ਕਾਂਗਰਸ ਮੰਡੀ ਗੋਬਿੰਦਗੜ ਦੇ ਪ੍ਰਧਾਨ ਸੰਜੀਵ ਦੱਤਾ ਅਜਨਾਲੀ ਤੋਂ ਇਲਾਵਾ ਟਰੈਫਿਕ ਪੁਲਿਸ ਦੇ ਏ. ਐਸ. ਆਈ. ਗੁਰਮੀਤ ਸਿੰਘ, ਹੌਲਦਾਰ ਸੀਤਲ ਸਿੰਘ, ਹੌਲਦਾਰ ਜਸਵਿੰਦਰ ਸਿੰਘ, ਹੌਲਦਾਰ ਕਿਰਨਜੀਤ ਸਿੰਘ, ਹੌਲਦਾਰ ਬਲਜੀਤ ਸਿੰਘ, ਲੇਡੀ ਕੰਸਟੇਬਲ ਸੋਮਾ ਰਾਣੀ, ਰੁਪਿੰਦਰਪਾਲ ਕੌਰ, ਸਰਬਜੀਤ ਕੌਰ, ਸੁਦੇਸ਼ ਕੁਮਾਰੀ, ਮਨਪ੍ਰੀਤ ਕੌਰ ਤੋਂ ਇਲਾਵਾ ਹੋਰ ਵੀ ਪੁਲਿਸ ਮੁਲਾਜ਼ਮਾਂ ਨੇ ਵੱਧ ਚੜ ਕੇ ਲੰਗਰ ਵਰਤਾਉਣ ਦੀ ਸੇਵਾ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mandi Gobindgarh Traffic Police serves Langar for the needy persons