ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿੱਜੀ ਹਸਪਤਾਲ ਚਲਾਉਣ ਵਾਲੇ ਸਰਕਾਰੀ ਡਾਕਟਰਾਂ ਉੱਤੇ ਹੋਵੇਗੀ ਕਾਰਵਾਈ: ਮੇਨਕਾ

                         
ਸਾਂਸਦ ਮੇਨਕਾ ਗਾਂਧੀ ਨੇ ਬੁੱਧਵਾਰ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਡਿਜੀਟਲ ਐਕਸ-ਰੇ ਯੂਨਿਟ ਦੀ ਸ਼ੁਰੂਆਤ ਕਰਨ ਦੇ ਨਾਲ ਹੀ 10 ਹਾਈਟੈਕ ਐਂਬੂਲੈਂਸ ਨੂੰ ਹਰੀ ਝੰਡੀ ਦਿਖਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੋ ਸਰਕਾਰੀ ਡਾਕਟਰ ਨਿੱਜੀ ਹਸਪਤਾਲ ਚਲਾ ਰਿਹਾ ਹੈ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।

 

ਜ਼ਿਲ੍ਹਾ ਹਸਪਤਾਲ ਤੋਂ ਬਾਅਦ ਸਾਂਸਦ ਮੇਨਕਾ ਗਾਂਧੀ ਨੇ ਰੇਲਵੇ ਸਟੇਸ਼ਨ ਪਹੁੰਚ ਕੇ ਪਲੇਟਫਾਰਮ ਨੰਬਰ ਚਾਰ, ਏਸਕੇਲੇਟਰ ਅਤੇ ਲਿਫਟ ਦਾ ਉਦਘਾਟਨ ਕੀਤਾ।  ਸਟੇਸ਼ਨ ਉੱਤੇ ਪਾਣੀ ਦੀ ਸਮੱਸਿਆ ਉੱਤੇ ਉਨ੍ਹਾਂ ਨੇ ਡੀਆਰਐਮ ਨਾਲ ਗੱਲ ਕਰਦਿਆਂ ਇੱਕ ਹਫ਼ਤੇ ਵਿੱਚ ਸੁਵਿਧਾਵਾਂ ਨੂੰ ਸਹੀ ਕਰਨ ਦੇ ਨਿਰਦੇਸ਼ ਦਿੱਤੇ।

 

ਉਸ ਤੋਂ ਪਹਿਲਾਂ ਆਪਣੇ ਤਿੰਨ ਦਿਨਾ ਦੌਰੇ ਦੇ ਆਖ਼ਰੀ ਦਿਨ ਸਾਂਸਦ ਨੇ ਕੁਲੈਕਟ੍ਰੇਟ ਮੀਟਿੰਗ ਵਾਲੀ ਥਾਂ ਵਿੱਚ ਜ਼ਿਲ੍ਹਾ ਅਧਿਕਾਰੀ ਸੀ. ਇੰਦੁਮਤੀ ਨਾਲ ਬੈਂਕਰਸ ਦੀ ਮੀਟਿੰਗ ਕੀਤੀ। 

 

ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਵਿੱਚ ਬੈਂਕਾਂ ਦੀ ਮਹੱਤਵਪੂਰਨ ਭੂਮਿਕਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਤਿੰਨ ਮਹੀਨਿਆਂ ਵਿੱਚ 10 ਹਜ਼ਾਰ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਮੁਦਰਾ ਸਕੀਮ ਤਹਿਤ ਕਰਜ਼ ਦੇਣ ਦਾ ਟੀਚਾ ਨਿਰਧਾਰਤ ਕੀਤਾ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maneka Gandhi says action will be taken against Government doctors running Private Hospital