ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲਾ ਦੇ ਪੇਟ `ਚੋਂ ਕੱਢੇ ਗਏ ਡੇਢ ਕਿਲੋ ਵਜਨ ਦੇ ਮੰਗਲਸੂਤਰ, ਚੂੜੀਆਂ ਅਤੇ ਕਿੱਲ

ਮਹਿਲਾ ਦੇ ਪੇਟ `ਚੋਂ ਕੱਢੇ ਗਏ ਡੇਢ ਕਿਲੋ ਵਜਨ ਦੇ ਮੰਗਲਸੂਤਰ, ਚੂੜੀਆਂ ਅਤੇ ਕਿੱਲ

ਮਾਨਸਿਕ ਤੌਰ `ਤੇ ਬਿਮਾਰ ਇਕ ਮਹਿਲਾ ਦੇ ਪੇਟ `ਚੋਂ ਇੱਥੇ ਸਰਕਾਰੀ ਹਸਪਤਾਲ `ਚ ਆਪਰੇਸ਼ਨ ਦੇ ਬਾਅਦ ਕਰੀਬ ਡੇਢ ਕਿਲੋ ਵਜ਼ਨ ਦੇ ਮੰਗਲਸੂਤਰ, ਚੂੜੀਆਂ ਅਤੇ ਲੋਹੇ ਦੀ ਕਿੱਲ ਕੱਢੀ ਗਈ। ਇਕ ਸੀਨੀਅਰ ਡਾਕਟਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।


ਡਾਕਟਰ ਨੇ ਦੱਸਿਆ ਕਿ ਕਰੀਬ 45 ਸਾਲਾ ਮਹਿਲਾ ਸੰਗੀਤਾ ਏਕੁਫੇਜੀਆ ਨਾਮ ਦੀ ਵੱਖਰੀ ਹੀ ਬਿਮਾਰੀ ਤੋਂ ਪੀੜਤ ਹੈ ਜਿਸ ਕਾਰਨ ਵਿਅਕਤੀ ਧਾਤੂ ਦੀਆਂ ਚੀਜ਼ਾਂ ਖਾਣ ਲੱਗਦਾ ਹੈ।
ਹਸਪਤਾਲ ਦੇ ਡਾਕਟਰ ਨਿਤਿਨ ਪਰਮਾਰ ਨੇ ਦੱਸਿਆ ਕਿ ਕਰੀਬ ਦੋ ਘੰਟੇ ਤੱਕ ਚਲੇ ਆਪਰੇਸ਼ਨ ਦੇ ਬਾਅਦ ਮਹਿਲਾ ਦੇ ਪੇਟ `ਚੋਂ ਲੋਹੇ ਦੀਆਂ ਕਿੱਲ, ਨਟ ਬੋਲਟ, ਸੇਫਟੀ ਪਿਨ, ਯੂ ਪਿਨ, ਬਾਲਾਂ `ਚ ਲਗਾਉਣ ਵਾਲੀ ਪਿੰਨ, ਕੰਗਣ, ਚੂੜੀਆਂ, ਚੇਨ, ਮੰਗਲਸੂਤਰ ਸਮੇਤ ਕਈ ਦੂਜੀਆਂ ਚੀਜਾਂ ਵੀ ਕੱਢੀਆਂ ਗਈਆਂ।


ਇਕ ਸਰਕਾਰੀ ਮਾਨਸਿਕ ਹਸਪਤਾਲ ਤੋਂ ਮਹਿਲਾ ਨੂੰ ਇੱਥੇ ਲਿਆਂਦਾ ਗਿਆ ਸੀ। ਸੜਕਾਂ `ਤੇ ਬੇਸੁੱਧ ਘੁੰਮਦੀ ਮਿਲਣ ਦੇ ਬਾਅਦ ਮਹਿਲਾ ਨੂੰ ਮਾਨਸਿਕ ਹਸਪਤਾਲ `ਚ ਭਰਤੀ ਕਰਵਾਇਆ ਗਿਆ ਸੀ।


ਡਾ. ਪਰਮਾਰ ਨੇ ਕਿਹਾ ਕਿ ਉਸਦੇ ਪੇਟ `ਚ ਦਰਦ ਦੀ ਸਿ਼ਕਾਇਤ ਸੀ। ਉਸਦਾ ਪੇਟ ਪੱਥਰ ਦੀ ਤਰ੍ਹਾਂ ਸਖਤ ਸੀ। ਐਕਸਰੇ ਨਾਲ ਖੁਲਾਸਾ ਹੋਇਆ ਕਿ ਉਸਦੇ ਪੇਟ `ਚ ਕਈ ਬਾਹਰਲੀਆਂ ਚੀਜਾਂ ਹਨ। ਸੈਫਟੀ ਪਿੰਡਨ ਉਸਦੇ ਫੇਫੜਿਆਂ `ਚ ਲੱਗੀ ਹੋਈ ਸੀ ਅਤੇ ਉਸਦੇ ਪੇਟ `ਚ ਵੀ ਇਸ ਨਾਲ ਛੇਦ ਹੋ ਗਿਆ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mangalsutra bangles and nails weighing one and a half kg removed from woman stomach