ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨੀਸ਼ ਸਿਸੋਦੀਆ ਨੇ ਦਸਿਆ, ਕਿੱਥੇ ਹੈ ਸਰਜੀਕਲ ਸਟ੍ਰਾਈਕ ਕਰਨ ਦੀ ਲੋੜ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਕਿਹਾ ਕਿ ਸਮਾਜ ਚ ਭੁੱਖ, ਬੇਰੋਜ਼ਗਾਰੀ, ਨਿਰਪੱਖਤਾ, ਹਿੰਸਾ ਨਾਲ ਸਿੱਖਿਆ ਰਾਹੀਂ ਲੜਨ ਦੀ ਲੋੜ ਹੈ। ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਅਧਿਆਪਕ ਇਨ੍ਹਾਂ ਮੁ਼ਸ਼ਕਲਾਂ ਤੇ ਸਰਜੀਕਲ ਸਟ੍ਰਾਈਕ ਕਰਨ ਨੂੰ ਲੈ ਕੇ ਵੱਚਨਬੱਧ ਹਨ।

 

ਸਿਸੋਦੀਆ ਨੇ ਸਕੂਲਾਂ ਸਬੰਧੀ ਇਕ ਸਮਾਗਮ ਚ ਕਿਹਾ ਕਿ ਸਿੱਖਿਆ ਦਾ ਮਕਸਦ ਇਹ ਵੀ ਹੈ ਕਿ ਬੱਚੇ ਸਮਾਜ ਚ ਦੂਜਿਆਂ ਦੀ ਖੁਸ਼ੀ ਚ ਯੋਗਦਾਨ ਲਈ ਇਸਦੀ ਚੰਗੀ ਵਰਤੋਂ ਕਿਵੇਂ ਕਰਦੇ ਹਨ।

 

ਉਨ੍ਹਾਂ ਕਿਹਾ, ਅਸੀਂ ਅਖ਼ਬਾਰਾਂ ਦੀ ਖ਼ਬਰਾਂ ਪੜ੍ਹਦੇ ਹਾਂ ਜਿਹੜੀਆਂ ਸਾਨੂੰ ਉਦਾਸ ਕਰ ਦਿੰਦੀਆਂ ਹਨ। ਫ਼ੌਜ ਇਸ ’ਤੇ ਸਰਜੀਕਲ ਸਟ੍ਰਾਈਕ ਨਹੀਂ ਕਰ ਸਕਦੀ। ਇਹ ਕੰਮ ਤੁਹਾਨੂੰ ਕਰਨਾ ਹੋਵੇਗਾ। ਦਿੱਲੀ ਦੇ ਅਧਿਆਪਕ ਅਤੇ ਸਿੱਖਿਆ ਮੁਲਾਜ਼ਮ ਬੇਰੋਜ਼ਗਾਰੀ, ਭੁੱਖ, ਨਿਰਪੱਖਤਾ, ਹਿੰਸਾ ਅਤੇ ਨਫ਼ਤਰ ਵਰਗੀ ਸਮੱਸਿਆਵਾਂ ਤੇ ਸਰਜੀਕਲ ਸਟ੍ਰਾਈਕ ਕਰਨਗੇ। ਸਿਸੋਦੀਆ ਨੇ ਇਸ ਤੋਂ ਇਲਾਵਾ ਦਿੱਲੀ ਸਰਕਾਰ ਦੀ ਹੋਰ ਪ੍ਰਾਪਤੀਆਂ ਬਾਰੇ ਵੀ ਦਸਿਆ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manish Sisodia says Educators need to do surgical strike on hunger violence unemployment