ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਰਜਿਤ ਪਟੇਲ ਦੇ ਅਸਤੀਫੇ ’ਤੇ ਮਨਮੋਹਨ ਸਿੰਘ ਬੋਲੇ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੇ ਅਸਤੀਫੇ ਨੂੰ ਬੇਹੱਦ ਮੰਤਭਾਗਾ ਕਰਾਰ ਦਿੱਤਾ ਹੈ। ਮਨਮੋਹਨ ਨੇ ਉਰਜਿਤ ਪਟੇਲ ਦੀ ਅਸਤੀਫੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਦੇਸ਼ ਦੀ ਅਰਥਵਿਵਸਾ ਨੂੰ ਲੱਗਿਆ ਇੱਕ ਹੋਰ ਝੱਟਕਾ ਹੈ।

 

ਇੱਕ ਬਿਆਨ ਚ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਆਰਬੀਆਈ ਗਵਰਨਰ ਦੇ ਅਚਾਨਕ ਦਿੱਤੇ ਅਸਤੀਫੇ ਚ ਭਾਰਤ ਦੀ ਤਿੰਨ ਖਰਬ ਅਮਰੀਕੀ ਡਾਲਰ ਦੀ ਅਰਥਵਿਵਸਥਾ ਦੀ ਨੀਂਹ ਨੂੰ ਬਰਬਾਦ ਕਰਨ ਦੀ ਮੋਦੀ ਸਰਕਾਰ ਦੀਆਂ ਕੋਸਿ਼ਸ਼ਾਂ ਦੇ ਸੰਦੇਸ਼ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਆਪਣੇ ਸਿਆਸੀ ਲਾਭਾਂ ਲਈ ਅਜਿਹੀਆਂ ਸੰਸਥਾਵਾਂ ਨੂੰ ਖਤਮ ਕਰਨਾ ਮੁਰਖਤਾ ਹੋਵੇਗੀ।

 

ਦੱਸਣਯੋਗ ਹੈ ਕਿ ਲੰਘੇ ਦਿਨੀਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਉਰਜਿਤ ਪਟੇਲ ਨੇ ਨਿਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਸਤੀਫਾ ਦੇਣ ਮਗਰੋਂ ਉਰਜਿਤ ਪਟੇਲ ਨੇ ਕਿਹਾ ਸੀ ਕਿ ਵਿਅਕਤੀਗਤ ਕਾਰਨਾਂ ਦੇ ਚੱਲਦਿਆਂ ਮੈਂ ਵਰਤਮਾਨ ਅਹੁਦੇ (ਆਰਬੀਆਈ ਦੇ ਗਵਰਨਰ) ਤੋਂ ਤਤਕਾਲ ਪ੍ਰਭਾਵ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੱਕ ਭਾਰਤੀ ਰਿਜ਼ਰਵ ਬੈਂਕ ਦੇ ਵੱਖੋ ਵੱਖ ਅਹੁਦਿਆਂ ਤੇ ਕੰਮ ਕਰਨਾ ਮੇਰੇ ਲਈ ਸਤਿਕਾਰ ਵਾਲੀ ਗੱਲ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manmohan Singh also spoke on Urjit Patels resignation