ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰਥਚਾਰੇ ਨੂੰ ਲੈ ਕੇ ਮਨਮੋਹਨ ਸਿੰਘ ਨੇ ਕੇਂਦਰ ਸਰਕਾਰ ’ਤੇ ਬੋਲਿਆ ਹਮਲਾ

ਅਰਥਚਾਰੇ ਦੀ ਸਥਿਤੀ ਬਾਰੇ ਮੋਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਚ ਲੈਂਦਿਆਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਮੌਜੂਦਾ ਸਰਕਾਰਮੰਦੀਸ਼ਬਦ ਨੂੰ ਨਹੀਂ ਮੰਨਦੀ ਤੇ ਅਸਲ ਖ਼ਤਰਾ ਇਹ ਹੈ ਕਿ ਜੇ ਸਮੱਸਿਆਵਾਂ ਦੀ ਪਛਾਣ ਨਹੀਂ ਕੀਤੀ ਗਈ ਤਾਂ ਸੁਧਾਰਾਤਮਕ ਕਾਰਵਾਈ ਭਰੋਸੇਯੋਗ ਹੱਲ ਲੱਭਣ ਦੀ ਸੰਭਾਵਨਾ ਨਹੀਂ ਹੈ।

 

ਮੋਨਟੇਕ ਸਿੰਘ ਆਹਲੂਵਾਲੀਆ ਦੀ ਕਿਤਾਬਬੈਕ ਸਟੇਜ: ਸਟੋਰੀ ਬਿਹਾਈਂਡ ਇੰਡੀਆ ਹਾਈ ਗਰੋਥ ਈਅਰਜ਼ਦੇ ਉਦਘਾਟਨ ਮੌਕੇ ਬੋਲਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਨੇ ਯੂਪੀਏ ਸਰਕਾਰ ਦੇ ਚੰਗੇ ਅਤੇ ਕਮਜ਼ੋਰ ਨੁਕਤਿਆਂ ਬਾਰੇ ਲਿਖਿਆ ਹੈ।

 

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, 'ਮੇਰੇ ਖਿਆਲ ਇਹ ਮੁੱਦਿਆਂ 'ਤੇ ਬਹਿਸ ਹੋਏਗੀ ਤੇ ਇਸ 'ਤੇ ਵਿਚਾਰ-ਵਟਾਂਦਰੇ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਅੱਜ ਇਕ ਅਜਿਹੀ ਸਰਕਾਰ ਹੈ ਜੋ ਮੰਦੀ ਵਰਗੇ ਕਿਸੇ ਵੀ ਸ਼ਬਦ ਨੂੰ ਸਵੀਕਾਰ ਨਹੀਂ ਕਰਦੀ। ਮੈਨੂੰ ਲਗਦਾ ਹੈ ਕਿ ਇਹ ਸਾਡੇ ਦੇਸ਼ ਲਈ ਚੰਗਾ ਨਹੀਂ ਹੈ।'

 

ਉਨ੍ਹਾਂ ਕਿਹਾ, 'ਜੇ ਤੁਸੀਂ ਉਨ੍ਹਾਂ ਮੁਸ਼ਕਲਾਂ ਦੀ ਪਛਾਣ ਨਹੀਂ ਕਰਦੇ ਜਿਨ੍ਹਾਂ ਦਾ ਤੁਸੀਂ ਸਾਹਮਣਾ ਕਰ ਰਹੇ ਹੋ, ਤਾਂ ਤੁਹਾਨੂੰ ਸੁਧਾਰਵਾਦੀ ਕਾਰਵਾਈ ਦਾ ਕੋਈ ਭਰੋਸੇਮੰਦ ਹੱਲ ਲੱਭਣ ਦੀ ਸੰਭਾਵਨਾ ਨਹੀਂ ਹੈ। ਇਹ ਅਸਲ ਖ਼ਤਰਾ ਹੈ।' ਸਿੰਘ ਨੇ ਕਿਹਾ ਕਿ ਇਹ ਪੁਸਤਕ ਦੇਸ਼ ਦੇ ਵਿਕਾਸ ਲਈ ਬਹੁਤ ਮਦਦਗਾਰ ਹੋਵੇਗੀ।

 

ਇਸ ਤੋਂ ਇਲਾਵਾ ਸਾਬਕਾ ਪੀਐਮ ਸਿੰਘ ਨੇ 1990 ਦੇ ਦਹਾਕੇ ਵਿਚ ਅਰਥਚਾਰੇ ਦੇ ਉਦਾਰੀਕਰਨ ਸਹਾਇਤਾ ਕਰਨ ਅਤੇ ਵੱਖ-ਵੱਖ ਵਰਗਾਂ ਦੇ ਵਿਰੋਧ ਦੇ ਬਾਵਜੂਦ ਸੁਧਾਰਾਂ ਨੂੰ ਪੂਰਾ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ, ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਅਤੇ ਆਹਲੂਵਾਲੀਆ ਸਫਲ ਹੋ ਸਕਣ ਦੀ ਭੂਮਿਕਾ ਲਈ ਸ਼ਲਾਘਾ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manmohan Singh attacked center due to economy