ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਮਜ਼ 'ਚ ਦਾਖ਼ਲ ਸਾਬਕਾ ਪੀਐਮ ਮਨਮੋਹਨ ਸਿੰਘ ਦੀ ਹਾਲਤ ਸਥਿਰ

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਮਨਮੋਹਨ ਸਿੰਘ ਦੀ ਹਾਲਤ ਫਿਲਹਾਲ ਸਥਿਰ ਹੈ ਅਤੇ ਉਨ੍ਹਾਂ ਦੀ ਮੈਡੀਕਲ ਜਾਂਚ ਜਾਰੀ ਹੈ। ਉਨ੍ਹਾਂ ਨੂੰ ਬੀਤੀ ਐਤਵਾਰ ਰਾਤ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ 8.45 ਵਜੇ ਏਮਸ ਲਿਆਂਦਾ ਗਿਆ ਸੀ। 
 

ਹੁਣ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਮਨਮੋਹਨ ਸਿੰਘ ਨੂੰ ਕੁਝ ਨਵੀਂ ਦਵਾਈਆਂ ਦਿੱਤੀਆਂ ਗਈਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਸਪਤਾਲ ਸੂਤਰਾਂ ਮੁਤਾਬਕ, "ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕੁਝ ਨਵੀਂ ਦਵਾਈਆਂ ਦਿੱਤੀਆਂ ਗਈਆਂ ਸਨ, ਜਿਸ ਕਾਰਨ ਕੁਝ ਮੁਸ਼ਕਲਾਂ ਆਈਆਂ। ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ਦੀ ਹਾਲਤ ਸਥਿਰ ਹੈ। ਉਹ ਨਿਗਰਾਨੀ ਅਧੀਨ ਹਨ।" ਸੂਤਰਾਂ ਨੇ ਦੱਸਿਆ ਕਿ ਏਮਜ਼ ਕਾਰਡੀਓਥੋਰੈਸਿਕ ਸੈਂਟਰ 'ਚ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ।
 

 

ਮਨਮੋਹਨ ਸਿੰਘ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਐਤਵਾਰ ਰਾਤ ਲਗਭਗ 8.45 ਵਜੇ ਦਿੱਲੀ ਸਥਿੱਤ ਏਮਸ ਲਿਆਂਦਾ ਗਿਆ ਸੀ। ਉਨ੍ਹਾਂ ਨੂੰ ਕਾਰਡੀਓਥੋਰੈਸਿਕ ਵਾਰਡ 'ਚ ਰੱਖਿਆ ਗਿਆ ਸੀ। 87 ਸਾਲਾ ਸਾਬਕਾ ਪ੍ਰਧਾਨ ਮੰਤਰੀ ਦੀ ਸਾਲ 2009 'ਚ ਏਮਜ਼ 'ਚ ਹੀ ਬਾਈਪਾਸ ਸਰਜਰੀ ਹੋਈ ਸੀ।
 

ਦੱਸ ਦੇਈਏ ਕਿ ਦੇਸ਼ 'ਚ ਆਰਥਿਕ ਸੁਧਾਰਾਂ ਦਾ ਸੂਤਰਧਾਰ ਮੰਨੇ ਜਾਣ ਵਾਲੇ ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਅਣਵੰਡੇ ਭਾਰਤ ਦੇ ਪੰਜਾਬ ਸੂਬੇ 'ਚ ਹੋਇਆ ਸੀ। ਮਨਮੋਹਨ ਸਿੰਘ 2004 ਤੋਂ 20014 ਤਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ। 10 ਸਾਲ ਦੇ ਕਾਰਜਕਾਲ ਦੌਰਾਨ ਮਨਮੋਹਨ ਸਿੰਘ ਦੀ ਚੁੱਪੀ 'ਤੇ ਕਈ ਸਵਾਲ ਉੱਠੇ ਪਰ ਇਹੀ ਸਾਦਗੀ ਉਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਵੀ ਰਹੀ।
 

1991 'ਚ ਜਦੋਂ ਭਾਰਤ ਨੂੰ ਦੁਨੀਆ ਦੇ ਬਾਜ਼ਾਰ 'ਚ ਖੋਲ੍ਹਿਆ ਗਿਆ ਤਾਂ ਮਨਮੋਹਨ ਸਿੰਘ ਹੀ ਦੇਸ਼ ਦੇ ਵਿੱਤ ਮੰਤਰੀ ਸਨ। ਦੇਸ਼ 'ਚ ਆਰਥਿਕ ਕ੍ਰਾਂਤੀ ਅਤੇ ਗਲੋਬਲਾਈਜੇਸ਼ਨ ਦੀ ਸ਼ੁਰੂਆਤ ਇਨ੍ਹਾਂ ਨੇ ਹੀ ਕੀਤੀ ਸੀ। ਇਸ ਤੋਂ  ਬਾਅਦ ਪੀ.ਐਮ. ਰਹਿੰਦੇ ਹੋਏ ਮਨਰੇਗਾ ਦੀ ਸ਼ੁਰੂਆਤ ਵੀ ਇੱਕ ਵੱਡਾ ਫ਼ੈਸਲਾ ਰਿਹਾ। ਮਨਰੇਗਾ ਕਾਰਨ ਕਈ ਗਰੀਬ ਲੋਕਾਂ ਨੂੰ ਰੁਜ਼ਗਾਰ ਮਿਲ ਸਕਿਆ।
 

ਮਨਮੋਹਨ ਸਿੰਘ ਨੇ ਜਿਨ੍ਹਾਂ ਸਰਕਾਰੀ ਅਹੁਦਿਆਂ 'ਤੇ ਕੰਮ ਕੀਤਾ, ਉਨ੍ਹਾਂ 'ਚ ਵਿੱਤ ਮੰਤਰਾਲੇ 'ਚ ਸਕੱਤਰ, ਯੋਜਨਾ ਕਮਿਸ਼ਨ 'ਚ ਉਪ ਪ੍ਰਧਾਨ, ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ, ਪ੍ਰਧਾਨ ਮੰਤਰੀ ਦੇ ਸਲਾਹਕਾਰ ਅਨੁਦਾਨ (ਗਰਾਂਟ) ਕਮਿਸ਼ਨ ਦੇ ਪ੍ਰਧਾਨ ਸ਼ਾਮਲ ਹਨ।
 

ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਜਨਤਕ ਜੀਵਨ 'ਚ ਪ੍ਰਦਾਨ ਕੀਤੇ ਗਏ ਕਈ ਪੁਰਸਕਾਰਾਂ ਅਤੇ ਸਨਮਾਨਾਂ 'ਚ ਭਾਰਤ ਦਾ ਦੂਜਾ ਸਰਵਉੱਚ ਸਿਵਲੀਅਨ ਸਨਮਾਨ, ਪਦਮ ਵਿਭੂਸ਼ਣ ਭਾਰਤੀ ਵਿਗਿਆਨ ਕਾਂਗਰਸ ਦਾ ਜਵਾਹਰਲਾਲ ਨਹਿਰੂ ਜਨਮ ਸ਼ਤਾਬਦੀ ਪੁਰਸਕਾਰ (1995), ਸਾਲ ਦੇ ਵਿੱਤ ਮੰਤਰੀ ਲਈ ਏਸ਼ੀਆ ਮਨੀ ਐਵਾਰਟ (1993 ਅਤੇ 1994), ਸਾਲ ਦੇ ਵਿੱਤ ਮੰਤਰੀ ਦਾ ਯੂਰੋ ਮਨੀ ਐਵਾਰਟ (1993) ਕੈਂਬ੍ਰਿਜ ਯੂਨੀਵਰਸਿਟੀ ਦਾ ਏਡਮ ਸਮਿਥ ਪੁਰਸਕਾਰ (1956) ਅਤੇ ਕੈਂਬ੍ਰਿਜ 'ਚ ਸੇਂਟ ਜਾਨਸ ਕਾਲਜ 'ਚ ਵਿਸ਼ੇਸ਼ ਕੰਮ ਲਈ ਰਾਈਟਸ ਪੁਰਸਕਾਰ (1995) ਮੁੱਖ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manmohan Singh Health Update Problem occurs after giving some new medicine to Former Prime Minister