ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

GDP ਦੇ ਅੰਕੜੇ ਵੇਖ ਮੋਦੀ ਸਰਕਾਰ 'ਤੇ ਭੜਕੇ ਮਨਮੋਹਨ ਸਿੰਘ

ਅਰਥਚਾਰੇ ਦੀ ਸੁਸਤੀ ਅਤੇ ਵੱਧ ਰਹੀ ਬੇਰੁਜ਼ਗਾਰੀ ਨਾਲ ਘਿਰੀ ਮੋਦੀ ਸਰਕਾਰ ਲਈ ਜੀ.ਡੀ.ਪੀ. ਦੇ ਤਾਜਾ ਅੰਕੜਿਆਂ ਨੇ ਨਵੀਂ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਜੀ.ਡੀ.ਪੀ. ਗ੍ਰੋਥ ਰੇਟ ਪਿਛਲੇ 7 ਸਾਲ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਡਿੱਗ ਕੇ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 4.5 ਫ਼ੀਸਦੀ 'ਤੇ ਆ ਗਈ ਹੈ।
 

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਅਰਥਚਾਰੇ ਦੀ ਸਥਿਤੀ ਬੇਹੱਦ ਚਿੰਤਾਜਨਕ ਹੈ ਪਰ ਜ਼ਿਆਦਾ ਚਿੰਤਾ ਦਾ ਵਿਸ਼ਾ ਜਨਤਾ ਦੇ ਵਿਸ਼ਵਾਸ ਦਾ ਟੁੱਟਣਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਜੀ.ਡੀ.ਪੀ. 4.5 ਫੀਸਦੀ ਹੈ, ਜੋ ਕਿ ਬਹੁਤ ਘੱਟ ਹੈ। ਸਾਡਾ ਦੇਸ਼ 8 ਤੋਂ 9 ਫੀਸਦੀ ਵਿਕਾਸ ਦਰ ਨਾਲ ਅੱਗੇ ਵਧਣ 'ਚ ਸਮਰੱਥ ਹੈ। ਪਹਿਲੀ ਤਿਮਾਹੀ ਤੋਂ ਬਾਅਦ ਦੂਜੀ ਤਿਮਾਹੀ 'ਚ ਜੀ.ਡੀ.ਪੀ. ਦਾ 5 ਫੀਸਦੀ ਤੋਂ 4.5 ਫੀਸਦੀ 'ਤੇ ਆਉਣਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਆਰਥਿਕ ਨੀਤੀਆਂ ਬਦਲਣ ਨਾਲ ਅਰਥਵਿਵਸਥਾ ਅੱਗੇ ਨਹੀਂ ਵਧੇਗੀ। ਮੌਜੂਦਾ ਸਮੇਂ 'ਚ ਦੇਸ਼ ਦੇ ਅਰਥਚਾਰੇ 'ਚ ਡਰ ਦਾ ਮਾਹੌਲ ਹੈ।
 

ਜ਼ਿਕਰਯੋਗ ਹੈ ਕਿ ਆਰਥਿਕ ਸੁਸਤੀ ਕਾਰਨ ਨਿਰਮਾਣ, ਖੇਤੀਬਾੜੀ ਖਾਣ ਤੇ ਖਨਨ ਖੇਤਰ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਚਾਲੂ ਵਿੱਤ ਸਾਲ ਦੀ ਦੂਜੀ ਤਿਮਾਹੀ 'ਚ ਦੇਸ਼ ਦਾ ਘਰੇਲੂ ਉਤਪਾਦ (ਜੀ.ਡੀ.ਪੀ.) ਦਰ 26 ਤਿਮਾਹੀ ਦੇ ਹੇਠਲੇ ਪੱਧਰ 4.5 ਫੀਸਦੀ 'ਤੇ ਆ ਗਈ ਜਦਕਿ ਪਿਛਲੇ ਸਾਲ ਦੀ ਸਮਾਨ ਮਿਆਦ 'ਚ ਇਹ 7.0 ਫੀਸਦੀ ਰਹੀ ਸੀ। ਇਸ ਮਿਆਦ 'ਚ ਕੁੱਲ ਮੁੱਲ ਜੋੜ ਵਾਧਾ ਦਰ 4.3 ਫੀਸਦੀ ਰਹੀ ਜਦਕਿ ਪਿਛਲੇ ਵਿੱਤ ਸਾਲ ਦੀ ਸਮਾਨ ਮਿਆਦ 'ਚ ਇਹ 6.9 ਫੀਸਦੀ ਰਹੀ ਸੀ। 8 'ਚੋਂ 6 ਬੁਨਿਆਦੀ ਉਦਯੋਗਾਂ ਦੇ ਉਤਪਾਦਨ 'ਚ ਗਿਰਾਵਟ ਦਰਜ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manmohan Singh Slams Govt on Declining GDP Growth Rate