ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨ ਕੀ ਬਾਤ ’ਚ ਮੋਦੀ ਵੱਲੋਂ ਪਲਾਸਟਿਕ ਖਿਲਾਫ ਅੰਦੋਲਨ ਦਾ ਸੱਦਾ

ਮਨ ਕੀ ਬਾਤ ’ਚ ਮੋਦੀ ਵੱਲੋਂ ਪਲਾਸਟਿਕ ਖਿਲਾਫ ਅੰਦੋਲਨ ਦਾ ਸੱਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਲੋਕ ਸਭਾ ਚੋਣਾਂ ਜਿੱਤਣ ਬਾਅਦ ਤੀਜਾ ਪ੍ਰੋਗਰਾਮ ਸੀ।

 

ਉਨ੍ਹਾਂ ਅੱਜ ਦੇ ਆਪਣੇ ਸੰਬੋਧਨ ਵਿਚ ਕਿਹਾ ਕਿ 2 ਅਕਤੂਬਰ ਨੂੰ ਅਸੀਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਬਣਾਵਾਂਗੇ ਤਾਂ ਅਸੀਂ ਉਹ ਨਾ ਕੇਵਲ ਸ਼ੌਚ ਮੁਕਤ ਭਾਰਤ ਸਮਰਪਿਤ ਕਰਾਂਗੇ, ਸਗੋਂ ਉਸ ਦਿਨ ਪੂਰੇ ਦੇਸ਼ ਵਿਚ ਪਲਾਸਟਿਕ ਖਿਲਾਫ ਇਕ ਨਵਾਂ ਜਨ ਅੰਦੋਲਨ ਦੀ ਨੀਂਹ ਰੱਖਾਂਗੇ। ਉਨ੍ਹਾਂ ਕਿਹਾ ਕਿ ਮੈਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕਰਦਾ ਹਾਂ ਕਿ 2 ਅਕਤੂਬਰ ਨੂੰ ਪਲਾਸਟਿਕ ਕੂੜੇ ਤੋਂ ਮੁਕਤੀ ਦਿਵਾਉਣ ਵਜੋਂ ਮਨਾਉਣ।

 

ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿਚ ਡਿਸਕਵਰੀ ਚੈਨਲ ਉਤੇ ਬੀਅਰ ਗ੍ਰਿਲਸ ਨਾਲ ਸ਼ੋਅ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਇਸ ਬਾਰੇ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਹੈ। ਮੈਂ ਇਸ ਸੀਰੀਅਲ ਵਿਚ ਦੇਸ਼ ਹੀ ਨਹੀਂ ਦੁਨੀਆ ਭਰ ਦੇ ਨੋਜਵਾਨਾਂ ਨਾਲ ਜੁੜ ਗਿਆ ਹਾਂ। ਮੈਨ ਵਰਸਜ ਵਾਈਲਡ ਪ੍ਰੋਗਰਾਮ ਭਾਰਤ ਦਾ ਸੰਦੇਸ਼, ਭਾਰਤ ਦੀ ਪਰੰਪਰਾ ਆਦਿ ਸਾਰੀਆਂ ਗੱਲਾਂ ਨਾਲ ਵਿਸ਼ਵ ਨੂੰ ਜਾਣੂ ਕਰਾਉਣ ਵਿਚ ਮਦਦ ਕਰੇਗਾ ਅਜਿਹਾ ਮੇਰਾ ਪੱਕਾ ਵਿਸ਼ਵਾਸ ਬਣ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਵਾਂ ਭਾਰਤ ਹੈ। ਉਨ੍ਹਾਂ ਕਿਹਾ ਕਿ ਸਾਡਾ ਨਿਸ਼ਾਨਾ ਛੇਤੀ ਤੋਂ ਛੇਤੀ ਪੂਰਾ ਕਰਨਾ ਹੈ। ਉਨ੍ਹਾਂ ਕਿਹਾ ਕਿ 2019 ਵਿਚ ਹੀ ਆਪਣੇ ਇੱਥੇ ਚੀਤਿਆਂ ਦੀ ਗਿਣਤੀ ਦੁਗਣੀ ਕਰ ਦਿੱਤੀ ਹੈ। ਭਾਰਤ ਵਿਚ ਬਾਘਾਂ ਦੀ ਗਿਣਤੀ ਹੀ ਨਹੀਂ ਸਗੋਂ ਸੁਰੱਖਿਅਤ ਹਲਕਿਆਂ ਅਤੇ ਕਮਿਊਨਿਟੀ ਰਿਜਰਵ ਦੀ ਗਿਣਤੀ ਵੀ ਵਧੀ ਹੈ, ਭਾਰਤ ਵਿਚ ਬਾਘਾਂ ਦੀ ਆਬਾਦੀ 2967 ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mann Ki Baat: PM Modi says A lot of people wanted to know how Bear Grylls understood my Hindi