ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ CM ਖੱਟਰ ਨੂੰ ਮਿਲਿਆ ਸੀ ਟਰੰਪ-ਮੋਦੀ ਦੇ ਰਾਤ ਦੇ ਖਾਣੇ ’ਚ ਸੱਦਾ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕਿਹਾ ਕਿ ਭਾਰਤ ’ਚ ਦੋ ਦਿਨਾਂ ਦੋਰੇ 'ਤੇ ਆਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੇ ਸਨਮਾਨ ਵਿਚ ਅੱਜ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਭਵਨ ਚ ਆਯੋਜਿਤ ਡਿਨਰ ਚ ਸ਼ਾਮਿਲ ਹੋਣ ਲਈ ਉਨਾਂ ਨੂੰ ਸੱਦਾ ਮਿਲਿਆ ਸੀ।

 

ਹਰਿਆਣਾ ਵਿਧਾਨ ਸਭਾ ਦੇ ਚਲ ਰਹੇ ਬਜਟ ਸ਼ੈਸ਼ਨ ਦੇ ਤੀਜੇ ਦਿਨ ਦੀ ਕਾਰਵਾਈ ਦੇ ਖਤਮ ਹੋਣ ਦੇ ਬਾਅਦ ਅੱਜ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਸੁਨਹਿਰੀ ਮੌਕਾ ਹੈ, ਕਿਉਂਕਿ ਇਹ ਉਨਾਂ ਨੂੰ ਵੱਖ-ਵੱਖ ਮਾਣਯੋਗ ਵਿਅਕਤੀਆਂ ਦੇ ਨਾਲ ਗਲਬਾਤ ਕਰਨ ਅਤੇ ਉਨਾਂ ਨੂੰ  ਹਰਿਆਣਾ ਦੇ ਬਾਰੇ ਜਾਣਕਾਰੀ ਦੇਣ ਦਾ ਮੌਕਾ ਪ੍ਰਦਾਨ ਕਰੇਗਾ।

 

ਕਾਂਗਰਸ ਵੱਲੋਂ ਲਗਾਏ ਗਏ ਇਸ ਦੋਸ਼ ਦੀ ਦਿੱਲੀ ਦੀ ਹਿੰਸਾ ਲਈ ਭਾਜਪਾ ਨੇਤਾਵਾਂ ਵੱਲੋਂ ਦਿੱਤੇ ਜਾ ਰਹੇ ਬਿਆਨ ਜਿੰਮੇਵਾਰ ਹਨ, 'ਤੇ ਟਿਪਣੀ ਕਰਨ 'ਤੇ ਕਹੇ ਜਾਣ 'ਤੇ ਮਨੋਹਰ ਲਾਲ ਨੇ ਕਿਹਾ ਕਿ ਇਹ ਬਹੁਤ ਹੀ ਬਦਕਿਸਮਤੀ ਹੈ ਕਿ ਕਾਂਗਰਸ ਵੱਲੋ ਅਜਿਹੇ ਸਮੇਂ 'ਤੇ ਅਜਿਹੀ ਗਲ ਕਹੀ ਜਾ ਰਹੀ ਹੈ, ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਭਾਰਤ ਦੇ ਦੌਰੇ 'ਤੇ ਹਨ। ਇਸ ਨੂੰ ਇਕ ਸ਼ਰਾਰਤਪੂਰਣ ਯਤਨ ਦਸਦੇ ਹੋਹੇ ਉਨਾਂ ਕਿਹਾ ਕਿ ਸਰਕਾਰ ਸਾਰੇ ਮਾਮਲਿਆਂ ਦੀ ਜਾਂਚ ਕਰਵਾਏਗੀ ਅਤੇ ਜਿਸ ਨੇ ਵੀ ਘਿਣੌਨਾ ਕੰਮ ਕੀਤਾ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manohar Lal khattar gets dinner invitation with Donald Trump