ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨੋਹਰ ਲਾਲ ਨੇ ਕਿਹਾ, ਧਾਰਮਕ ਸੰਸਥਾਵਾਂ ਨੇ ਕੋਵਿਡ-19 ’ਚ ਸੇਵਾ ਲਈ ਹੱਥ ਵਧਾਇਆ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਵਾਮੀ ਸਤਸੰਗ ਬਿਆਸ, ਡੇਰਾ ਕਾਰ ਸੇਵਾ ਤੇ ਨਿਰਮਲ ਕੁਟਿਆ ਵਰਗੀ ਧਾਰਮਿਕ ਸੰਸਥਾਵਾਂ ਨੇ ਕੋਵਿਡ-19 ਮਹਾਮਾਰੀ ਵਿਚ ਵੱਧ ਚੜ ਕੇ ਸੇਵਾ ਲਈ ਹੱਥ ਵਧਾਇਆ ਹੈ ਅਤੇ ਅਜਿਹੀ ਸੰਸਥਾਵਾਂ ਦੇ ਅਨੁਯਾਈਆਂ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ।


ਮੁੱਖ ਮੰਤਰੀ ਨੇ ਇਹ ਗਲ ਅੱਜ ਆਪਣੇ ਕਰਨਾਲ ਦੌਰੇ ਦੌਰਾਨ ਸੰਸਥਾਵਾਂ ਨਾਲ ਜੁੜੇ ਲੋਕਾਂ ਨਾਲ ਗਲਬਾਤ ਕਰਦੇ ਹੋਏ ਕਹੀ। ਉਨ੍ਹਾਂ ਨੇ ਅੱਜ ਕੋਵਿਡ-19 ਮਹਾਮਾਰੀ ਦੇ ਚਲਦੇ ਜਰੂਰਤਮੰਦਾਂ ਤੇ ਮਜਦੂਰਾਂ ਦਾ ਸਹਿਯੋਗ ਕਰਨ ਵਾਲੇ ਧਾਰਮਿਕ ਸੰਸਥਾਵਾਂ ਵਿਚ ਜਾ ਕੇ ਵੁਨ੍ਹਾਂ ਦਾ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਇੰਨ੍ਹਾ ਸੰੋਸਥਾਵਾਂ ਦੇ ਨਾਲ-ਨਾਲ ਕਰਨਾਲ ਜਿਲ੍ਹੇ ਦੀ ਹੋਰ ਧਾਰਮਿਕ ਸੰਸਥਾਵਾਂ ਨੇ ਵੀ ਜਿਲ੍ਹਾ ਪ੍ਰਸਾਸ਼ਨ ਨੇ ਵੀ ਜਿਲ੍ਹਾ ਪ੍ਰਸਾਸ਼ਨ ਦੇ ਮੁਸ਼ਕਲ ਕਾਰਜ ਨੂੰ ਅਸਾਨ ਬਣਾ ਦਿੱਤਾ ਹੈ।


ਮੁੱਖ ਮੰਤਰੀ ਮਨੋਹਰ ਲਾਲ ਅੱਜ ਕਰਨਾਲ ਵਿਚ ਨਿਰਮਲ ਕੁਟਿਆ ਵਿਚ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਮਹੰਤ ਬਾਬਾ ਬਾਮਸਿੰਘ ਜੀ ਮਹਾਰਾਜ ਅਤੇ ਸਰਪੰਚ ਜੀ ਮਹਾਰਾਜ ਦੇ ਨਾਲ-ਨਾਲ ਇਸ ਸੰਸਥਾ ਨਾਲ ਜੁੜੇ ਅਨੁਯਾਈਆਂ ਨਾਲ ਗਲਬਾਤ ਕੀਤੀ ਅਤੇ ਸਾਰਿਆਂ ਦਾ ਧੰਨਵਾਦ ਪ੍ਰਗਟਾਇਆ। ਸੱਭ ਤੋਂ ਪਹਿਲਾਂ ਉਨ੍ਹਾਂ ਨੇ ਨਿਰਮਲ ਕੁਟਿਆ ਜਾ ਕੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ।


ਮੁੱਖ ਮੰਤਰੀ ਨੇ ਰਾਧਾ ਸਵਾਮੀ ਸਤਸੰਗ ਭਵਨ ਵਿਚ ਜਾ ਕੇ ਸੱਭ ਤੋਂ ਪਹਿਲਾਂ ਉੱਥੇ ਬਣੇ ਸ਼ੈਲਟਰ ਹੋਮ ਵਿਚ ਰਹਿ ਰਹੇ ਮਜਦੂਰਾਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਜਾਣਿਆ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਹਰਿਆਣਾ ਰਾਜ ਟ੍ਰਾਂਸਪੋਰਟ ਦੀ ਚਾਰ ਬੱਸਾਂ ਨੂੰ ਝੰਡੀ ਦਿਖਾ ਦੇ ਮੱਧ ਪ੍ਰਦੇਸ਼ ਦੇ ਜਿਲੇ ਛਤਰਪੋਰ ਰਵਾਨਾ ਕੀਤਾ। ਇਸ ਬੱਸ ਵਿਚ 127 ਮਜਦੂਰਾਂ ਨੂੰ ਉਨ੍ਹਾਂ ਨੂੰ ਗ੍ਰਹਿ ਖੇਤਰ ਵਿਚ ਭੇਜਿਆ ਗਿਆ ਹੈ। ਮੁੱਖ ਮੰਤਰੀ ਨੇ ਇੰਨ੍ਹਾਂ ਮਜਦੂਰਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਮਜਦੂਰਾਂ ਦੇ ਛੋਟੇ-ਛੋਟੇ ਬੱਚਿਆਂ ਨੂੰ ਖਿਲੌਣੇ ਤੇ ਚਾਕਲੇਟ ਵੀ ਉਪਹਾਰ ਵਜੋ ਦਿੱਤੇ। ਬੱਸ ਵਚ ਬੈਠ ਕੇ ਸਾਰੇ ਲੋਕਾਂ ਨੇ ਤਾਲੀਆਂ ਵਜਾਈਆਂ ਅਤੇ ਹੱਥ ਹਿਲਾ ਕੇ ਮੁੱਖ ਮੰਤਰੀ ਤੇ ਹੋਰ ਮਹਿਮਾਨਾਂ ਦਾ ਧੰਨਵਾਦ ਪ੍ਰਗਟਾਇਆ।

ਮੁੱਖ ਮੰਤਰੀ ਨੇ ਕਰਨਾਲ ਦੇ ਡੇਰਾ ਕਾਰਸੇਵਾ ਵਿਚ ਪਹੁੰਚ ਕੇ ਬਾਬਾ ਸੁੱਖਾ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕੋਵਿਡ-19 ਵਿਚ ਦਿੱਤੇ ਗਏ ਬਿਹਤਰ ਸਹਿਯੋਗ ਦੇ ਲਈ ਉਨ੍ਹਾਂ ਦਾ ਧੰਨਗਾਦ ਪ੍ਰਗਟਾਇਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਡੇਰਾ ਕਾਰ ਸੇਵਾ ਵਿਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਉਨ੍ਹਾਂ ਨੇ ਕਿਹਾ ਕਿ ਡੇਰਾ ਕਾਰ ਸੇਵਾ ਸਮਾਜ ਦੀ ਹਰ ਜਰੂਰਤ ਵਿਚ ਸੱਭ ਤੋਂ ਪਹਿਲਾਂ ਹੱਥੇ ਵਧਾਉਣਾ ਹੈ। ਕੋਰੋਨਾ ਮਹਾਮਾਰੀ ਵਿਚ ਵੀ ਜਰੂਰਮੰਦ ਦੀ ਭੋਜਨ ਦੇ ਕੇ ਉਨ੍ਹਾਂ ਨੇ ਪ੍ਰਸਾਸ਼ਨ ਦਾ ਸਹਿਯੋਗ ਕੀਤਾ ਹੈ।


ਮੁੱਖ ਮੰਤਰੀ ਨੇ ਕਰਨਾਲ ਦੀ ਪ੍ਰੇਮ ਕਲੋਨੀ ਵਿਚ ਪਹੁੰਚ ਕੇ ਰਾ;ਸ਼ਨ ਡਿਪੋ ਨੂੰ ਚੈਕ ਕੀਤਾ ਅਤੇ ਰਾਸ਼ਨ ਵੰਡ ਦੀ ਵਿਵਸਥਾ ਜਾਣੀ। ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਦੇ ਕੋਲ 544 ਰਾਸ਼ਨ ਕਾਰਡ ਹਨ, ਜਿਨ੍ਹਾਂ ਵਿਚ 250 ਬੀ.ਪੀ.ਐਲ., 294 ਓ.ਪੀ.ਐਲ. ਅਤੇ 148 ਡਿਸਟ੍ਰੈਸ ਟੋਕਨ ਦੇ ਕਾਰਡ ਹਨ। ਇੰਨ੍ਹਾਂ ਕਾਰਡਾਂ ਵਿਚ ਪੰਚ ਕਿਲੋ ਕਣਕ ਤੇ ਇਕ ਕਿਲੋ ਦਾਲ ਮੁਫਤ ਦਿੱਤੀ ਜਾਵੇਗੀ।


ਮੁੱਖ ਮੰਤਰੀ ਨੇ ਡਿਸਟ੍ਰੈਸ ਟੋਕਨ ਰਾਹੀਂ ਇਕ ਮਹਿਲਾ ਨੂੰ ਰਾਸ਼ਨ ਵੀ ਵੰਡਿਆ। ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਨੇ ਦਸਿਆ ਕਿ ਸ਼ਹਿਰੀ ਖੇਤਰ ਵਿਚ 10 ਹਜਾਰ 230 ਡਿਸਟ੍ਰੈਸ ਟੋਕਨ ਬਣਾਏ ਗਏ ਹਨ ਜਿਨ੍ਹਾਂ ਰਾਹੀਂ ਮਈ-ਜੂਨ ਦਾ ਰਾਸ਼ਨ ਮੁਫਤ ਦਿੱਤਾ ਜਾ ਰਿਹਾ ਹੈ।


ਮੁੱਖ ਮੰਤਰੀ ਮਨੋਹਰ ਲਾਲ ਦੇ ਕਰਨਾਲ ਦੌਰੇ ਦੌਰਾਨ ਸਥਾਨਕ ਮਿਨੀ ਸਕੱਤਰੇਤ ਵਿਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਜਗਮੋਹਨ ਆਨੰਦ ਕਰਨਾਲ ਵਾਸੀਆਂ ਵੱਲੋਂ ਦਿੱਤਾ ਗਿਆ ਯੋਗਦਾਨ ਹਰਿਆਣਾ ਕੋਰੋਨਾ ਰਿਲੀਫ ਫੰਡ ਵਿਚ 74 ਲੱਖ 36 ਹਜਾਰ 333 ਰੁਪਏ ਦਾ ਚੈਕ ਅਤੇ ਪ੍ਰਧਾਨ ਮੰਤਰੀ ਕੇਅਰ ਫੰਡ ਵਿਚ 5 ਲੱਖ 56 ਹਜਾਰ ਰੁਪਏ ਚੈਕ ਵਜੋ ਮੁੱਖ ਮੰਤਰੀ ਨੁੰ ਭੇਂਟ ਕੀਤੇ।ਇਸ 'ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਰਨਾਲ ਦੇ ਇੰਨ੍ਹਾ ਦਾਨੀ ਸੱਜਨਾ ਦਾ ਸਹਿਯੋਗ ਦੇ ਲਈ ਧੰਨਵਾਦ ਪ੍ਰਗਟਾਇਆ।


ਇਸ ਮੌਕੇ 'ਤੇ ਪੰਜਾਬੀ ਅਕਾਦਮੀ ਦੇ ਡਿਪਟੀ ਚੇਅਰਮੈਨ ਗੁਰਬਿੰਦਰ ਸਿੰਘ ਧਮੀਨਾ, ਮੇਅਰ ਰੇਣੂ ਬਾਲਾ, ਮੁੱਖ ਮੰਤਰੀ ਦੇ ਪ੍ਰਤੀਨਿਧੀ ਸੰਜੈ ਬਠਲ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manohar Lal said that religious organizations have extended their hand for service in Covid-19