ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਵੀ ਲਾਗੂ ਹੋਵੇ ਐਨਆਰਸੀ : ਮਨੋਜ ਤਿਵਾੜੀ

ਦਿੱਲੀ ’ਚ ਵੀ ਲਾਗੂ ਹੋਵੇ ਐਨਆਰਸੀ : ਮਨੋਜ ਤਿਵਾੜੀ

ਦਿੱਲੀ ਭਾਜਪਾ ਸੂਬਾ ਪ੍ਰਧਾਨ ਅਤੇ ਉਤਰ ਪੁਰਬੀ ਦਿੱਲੀ ਤੋਂ ਲੋਕ ਸਭਾ ਮੈਂਬਰ ਮਨੋਜ ਤਿਵਾੜੀ ਨੇ ਦਿੱਲੀ ਵਿਚ ਵੀ ਐਨਆਰਸੀ ਲਾਗੂ ਕਰਨ ਦੀ ਵਕਾਲਤ ਕੀਤੀ ਹੈ। ਸ਼ਨੀਵਾਰ ਦੀ ਸਵੇਰੇ ਜਿਵੇਂ ਹੀ ਅਸਮ ਐਨਆਰਸੀ ਦੀ ਸੂਚੀ ਜਾਰੀ ਹੋਈ, ਮਨੋਜ ਤਿਵਾੜੀ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਇਸਦੀ ਜ਼ਰੂਰਤ ਹੈ ਕਿਉਂਕਿ ਨਜਾਇਜ਼ ਅਪ੍ਰਵਾਸੀਆਂ ਦੇ ਚਲਦੇ ਸਥਿਤੀ ਖਤਰਨਾਕ ਹੋ ਗਈ ਹੈ।

 

ਸਮਾਚਾਰ ਏਜੰਸੀ ਏਐਨਆਈ ਨੇ ਮਨੋਜ ਤਿਵਾੜੀ ਦਾ ਹਵਾਲਾ ਦਿੱਤਾ, ਜਿਸ ਵਿਚ ਉਨ੍ਹਾਂ ਕਿਹਾ ਕਿ ਦਿੱਲੀ ਵਿਚ ਐਨਆਰਸੀ ਦੀ ਜ਼ਰੂਰਤ ਹੋ ਗਈ ਹੈ, ਕਿਉਂਕਿ ਸਥਿਤ ਕਾਫੀ ਖਤਰਨਾਕ ਹੋ ਗਈ ਹੈ। ਗੈਰ ਕਾਨੂੰਨੀ ਤੌਰ ਉਤੇ ਅਪ੍ਰਵਾਸੀ ਜੋ ਇਥੇ ਆ ਕੇ ਰਹਿਣ ਲੱਗੇ ਹਨ, ਉਹ ਕਾਫੀ ਖਤਰਨਾਕ ਹੈ। ਅਸੀਂ ਇੱਥੇ ਐਨਆਰਸੀ ਲਾਗੂ ਕਰਾਂਗੇ।

 

 

ਤਿਵਾੜੀ ਨੇ ਇਹ ਬਿਆਨ ਫਾਈਨ ਅਸਮ ਐਨਆਰਸੀ ਲਿਸਟ ਜਾਰੀ ਹੋਣ ਬਾਅਦ ਦਿੱਤਾ ਹੈ, ਜਿਸ ਵਿਚ 19 ਲੱਖ ਲੋਕਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ।

 

ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਮਨੋਜ ਤਿਵਾੜੀ ਨੇ ਰਾਸ਼ਟਰੀ ਰਾਜਧਾਨੀ ਵਿਚੋਂ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਨੂੰ ਭਜਾਉਣ ਲਈ ਐਨਆਰਸੀ ਦੀ ਮੰਗ ਕੀਤੀ। ਉਨ੍ਹਾਂ ਇਸ ਸਾਲ ਮਈ ਵਿਚ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀ, ਜਦੋਂ ਦਿੱਲੀ ਦੇ ਮੋਤੀ ਨਗਰ ਇਲਾਕੇ ਵਿਚ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Manoj Tiwari says situation has become dangerous in Delhi needs NRC too