ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਰਗਿਲ ਜੰਗ ਦੌਰਾਨ ਭਾਰਤੀ ਫ਼ੌਜ ਸਾਹਵੇਂ ਆਈਆਂ ਕਈ ਚੁਣੌਤੀਆਂ

ਕਾਰਗਿਲ ਜੰਗ ਦੌਰਾਨ ਭਾਰਤੀ ਫ਼ੌਜ ਸਾਹਵੇਂ ਆਈਆਂ ਕਈ ਚੁਣੌਤੀਆਂ

[ ਇਸ ਤੋਂ ਪਿਛਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

 

 

ਕਾਰਗਿਲ ਦੀ ਜੰਗ 1999 ’ਚ 3 ਮਈ ਤੋਂ ਸ਼ੁਰੂ ਹੋ ਕੇ 26 ਜੁਲਾਈ ਤੱਕ ਚੱਲੀ ਸੀ। ਅੱਜ 20ਵਾਂ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਉਸ ਵੇਲੇ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਸਨ। ਇਸ ਵੇਲੇ ਉਹ ਪੰਚਕੂਲਾ ’ਚ ਰਹਿ ਰਹੇ ਹਨ।

 

 

 

ਕਾਰਗਿਲ ਵਿਜੇ ਦਿਵਸ ਮੌਕੇ ‘ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਨੇ 79 ਸਾਲਾ ਜਨਰਲ ਵੀਪੀ ਮਲਿਕ ਨੇ ਖ਼ਾਸ ਤੇ ਲੰਮੇਰੀ ਗੱਲਬਾਤ ਕੀਤੀ।

 

 

ਜਨਰਲ ਵੀਪੀ ਮਲਿਕ ਕੋਲ ਕਾਰਗਿਲ ਦੀ ਜੰਗ ਦੇ 60 ਦਿਨਾ ਸੰਘਰਸ਼ ਦੀਆਂ ਅਣਗਿਣਤ ਯਾਦਾਂ ਹਨ। ਇੱਥੇ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਦੇ ਪਾਠਕਾਂ ਦੀ ਦਿਲਚਸਪੀ ਲਈ ਉਸ ਇੰਟਰਵਿਊ ਦੇ ਕੁਝ ਅੰਸ਼ ਪੇਸ਼ ਕਰ ਰਹੇ ਹਾਂ:

 

 

ਜਨਰਲ ਵੀਪੀ ਮਲਿਕ ਨੇ ਦੱਸਿਆ ਕਿ ਭਾਰਤ ਨੇ 1990 ਦੌਰਾਨ ਕਾਰਗੱਲ ਇਲਾਕੇ ’ਚੋਂ ਫ਼ੌਜ ਦੀ 8ਵੀਂ ਡਿਵੀਜ਼ਨ ਕਸ਼ਮੀਰ ਭੇਜ ਦਿੱਤੀ ਸੀ। ਇੱਕ ਹੋਰ ਬ੍ਰਿਗੇਡ ਵੀ ਕਸ਼ਮੀਰ ਭੇਜ ਦਿੱਤਾ ਗਿਆ ਸੀ; ਜਿਸ ਕਾਰਨ ਉਹ ਜਗ੍ਹਾ ਖ਼ਾਲੀ ਹੋ ਗਈ ਸੀ। ਕਾਰਗਿਲ–ਦਰਾਸ ਧੁਰੇ ਦੀਆਂ ਸਰਹੱਦੀ ਚੌਕੀਆਂ ਵਿਚਾਲੇ ਦੂਰੀ ਵੱਧ ਸੀ।

 

 

ਜਨਰਲ ਮਲਿਕ ਨੇ ਦੱਸਿਆ ਕਿ ਜਿਹੜੀ 8 ਮਾਊਂਟੇਨ ਡਿਵੀਜ਼ਨ ਨੇ ਕਾਰਗਿਲ ਦੀ ਜੰਗ ਲੜੀ ਸੀ; ਉਹ ਹਾਲੇ ਵੀ ਉਸੇ ਇਲਾਕੇ ਵਿੱਚ ਤਾਇਨਾਤ ਹੈ। ਉਸ ਇਲਾਕੇ ਦੀ ਕਮਾਂਡ ਤੇ ਕੰਟਰੋਲ ਵਿੱਚ ਵੱਡੀ ਤਬਦੀਲੀ ਆਈ ਹੈ। ਅੱਜ ਭਾਰਤ ਕੋਲ ਬਹੁਤ ਜ਼ਿਆਦਾ ਅਤਿ–ਆਧੁਨਿਕ ਹਥਿਆਰ ਮੌਜੂਦ ਹਨ। ਅੱਜ ਦੇਸ਼ ਕੋਲ ਹਰ ਤਰ੍ਹਾਂ ਦੇ ਰਾਡਾਰ, ਯੂਏਵੀਜ਼ ਤੇ ਕਈ ਨਵੀਂ ਕਿਸਮ ਦੇ ਉਪਕਰਨ ਹਨ।

 

 

ਨਵੀਂਆਂ ਸੜਕਾਂ ਦਾ ਜਾਲ਼ ਵਿਛ ਗਿਆ ਹੈ; ਫ਼ੌਜੀਆਂ ਦੇ ਰਹਿਣ ਲਈ ਹੁਣ ਵਾਧੂ ਜਗ੍ਹਾ ਹੈ ਤੇ ਅਜਿਹੇ ਹਾਲਾਤ ਵਿੱਚ ਹੁਣ ਪਾਕਿਸਤਾਨ ਵੱਲੋਂ ਛੇਤੀ ਕਿਤੇ ਕੋਈ ਗ਼ਲਤ ਕਾਰਵਾਈ ਕੀਤੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਪਾਕਿਸਤਾਨ ਨੂੰ ਇਹ ਵੀ ਪਤਾ ਹੈ ਕਿ ਭਾਰਤ ਦਾ ਜਵਾਬ ਹੁਣ ਬਹੁਤ ਜ਼ਬਰਦਸਤ ਤੇ ਮਜ਼ਬੂਤ ਹੋਵੇਗਾ।

 

 

ਜਨਰਲ ਮਲਿਕ ਨੇ ਦੱਸਿਆ ਕਿ ਕਾਰਗਿਲ ਦੀ ਜੰਗ ਦੌਰਾਨ ਫ਼ੌਜ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਅਜਿਹੀ ਕੋਈ ਬਹੁਤੀ ਸਮੱਸਿਆ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਾਰਗਿਲ ਦੀਆਂ ਪਹਾੜੀਆਂ ਦੀ ਚਟਾਨੀ ਸਤ੍ਹਾ ਉੱਤੇ ਚੜ੍ਹਨਾ ਬਹੁਤ ਜ਼ਿਆਦਾ ਔਖਾ ਹੈ। ਉਦੋਂ ਖ਼ੁਫ਼ੀਆ ਚੌਕਸੀ ਦੇ ਮਾਮਲੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਵੇਖਣ ਨੂੰ ਮਿਲੀਆਂ ਸਨ।

 

 

ਭਾਰਤ ਵਾਲੇ ਪਾਸੇ 5 ਮਈ ਤੋਂ ਲੈ ਕੇ 21 ਮਈ ਤੱਕ ਵੱਡੀ ਗਿਣਤੀ ਵਿੱਚ ਭਾਰਤੀ ਜਵਾਨਾਂ ਨੇ ਸ਼ਹਾਦਤਾਂ ਪਾਈਆਂ ਸਨ। ਦਰਅਸਲ, ਪਹਾੜਾਂ ਦੀਆਂ ਟੀਸੀਆਂ ਉੱਤੇ ਪਹਿਲਾਂ ਤੋਂ ਬੰਕਰਾਂ ਵਿੱਚ ਲੁਕ ਕੇ ਅੱਤਵਾਦੀ ਬੈਠੇ ਸਨ ਅਤੇ ਜਦੋਂ ਵੀ ਕਦੇ ਭਾਰਤੀ ਫ਼ੌਜੀ ਉਨ੍ਹਾਂ ਟੀਸੀਆਂ ਉੱਤੇ ਚੜ੍ਹਦੇ ਸਨ; ਤਿਵੇਂ ਹੀ ਉਹ ਅੱਤਵਾਦੀ ਗੋਲ਼ੀਆਂ ਦਾ ਮੀਂਹ ਵਰ੍ਹਾ ਦਿੰਦੇ ਸਨ।

 

[ ਅਗਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Many challenges came before Indian Army during Kargil War