ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਦੇ ਸਹੁੰ–ਚੁਕਾਈ ਸਮਾਰੋਹ ’ਚ ਪੁੱਜਣਗੇ ਕਈ ਵਿਦੇਸ਼ੀ ਆਗੂ ਤੇ ਬਾਲੀਵੁੱਡ–ਸਟਾਰ

ਮੋਦੀ ਦੇ ਸਹੁੰ–ਚੁਕਾਈ ਸਮਾਰੋਹ ’ਚ ਪੁੱਜਣਗੇ ਕਈ ਵਿਦੇਸ਼ੀ ਆਗੂ ਤੇ ਬਾਲੀਵੁੱਡ–ਸਟਾਰ

ਭਲਕੇ ਵੀਰਵਾਰ 30 ਮਈ ਨੂੰ ਸ੍ਰੀ ਨਰਿੰਦਰ ਮੋਦੀ ਦੇ ਦੂਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਸਮੇਂ ਬਹੁਤ ਸਾਰੇ ਵਿਦੇਸ਼ੀ ਰਹਿਨੁਮਾ, ਨੁਮਾਇੰਦੇ ਅਤੇ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਮੌਜੂਦ ਰਹਿਣਗੇ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਬੰਗਲਾਦੇਸ਼ ਦੇ ਰਾਸ਼ਟਰਪਤੀ ਅਬਦੁਲ ਹਾਮਿਦ, ਸ੍ਰੀ ਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ, ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ, ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪਰਵਿੰਦਰ ਕੁਮਾਰ ਜਗਨਨਾਥ, ਕਿਰਗਿਜ਼ਸਤਾਨ ਦੇ ਰਾਸ਼ਟਰਪਤੀ ਐੱਸ ਜੀਨਬੇਕੋਵ, ਮਿਆਂਮਾਰ ਦੇ ਰਾਸ਼ਟਰਪਤੀ ਯੂ ਵਿਨ ਮਿੰਟ, ਭੂਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ, ਥਾਈਲੈਂਡ ਦੇ ਵਿਸ਼ੇਸ਼ ਦੂਤ ਗ੍ਰਿਸਾਡਾ ਬੂਨਰੈਕ ਮੌਜੂਦ ਰਹਿਣਗੇ।

 

 

ਦੱਸਿਆ ਜਾ ਰਿਹਾ ਹੈ ਕਿ ਦੱਖਣੀ ਭਾਰਤ ਦੇ ਸੁਪਰ–ਸਟਾਰ ਰਜਨੀਕਾਂਤ, ਕਮਲ ਹਾਸਨ ਵੀ ਸ੍ਰੀ ਨਰਿੰਦਰ ਮੋਦੀ ਦੇ ਸਹੁੰ ਚੁੱਕਣ ਸਮੇਂ ਮੌਜੂਦ ਰਹਿਣਗੇ। ਬਾਲੀਵੁੱਡ ਦੇ ਸੰਭਾਵੀ ਮਹਿਮਾਨਾਂ ਦੀ ਸੂਚੀ ਹਾਲੇ ਜਾਰੀ ਨਹੀਂ ਹੋਈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਬਹੁਤ ਸਾਰੇ ਫ਼ਿਲਮੀ ਸਿਤਾਰੇ ਵੀ ਮੌਜੂਦ ਰਹਿਣਗੇ। ਸਾਲ 2014 ਦੌਰਾਨ ਸਲਮਾਨ ਖ਼ਾਨ, ਅਮਿਤਾਭ ਬੱਚਨ, ਵਿਵੇਕ ਓਬਰਾਏ, ਲਤਾ ਮੰਗੇਸ਼ਕਰ ਆਦਿ ਸ਼ਾਮਲ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Many Foreign dignitaries and Bollywood Stars will be present during oath taking ceremony of Narendra Modi