ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਸਾਹਿਬ ਲਾਂਘੇ ਦੇ ਰਾਹ `ਚ ਹਾਲੇ ਕਈ ਅੜਿੱਕੇ: ਡਾ. ਮਨਮੋਹਨ ਸਿੰਘ

ਕਰਤਾਰਪੁਰ ਸਾਹਿਬ ਲਾਂਘੇ ਦੇ ਰਾਹ `ਚ ਹਾਲੇ ਕਈ ਅੜਿੱਕੇ: ਡਾ. ਮਨਮੋਹਨ ਸਿੰਘ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੇ ਪ੍ਰਸਤਾਵ ਦਾ ਸੁਆਗਤ ਕੀਤਾ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਲਾਂਘੇ ਨੂੰ ਦੋਵੇਂ ਦੇਸ਼ਾਂ ਵਿਚਾਲੇ ਪੁਲ਼ ਦੱਸਿਆ ਹੈ, ਤੇ ਇਸ ਬਾਰੇ ਉਨ੍ਹਾਂ ਦਾ ਕੀ ਵਿਚਾਰ ਹੈ; ਤਾਂ ਡਾ. ਮਨਮੋਹਨ ਸਿੰਘ ਨੇ ਜਵਾਬ ਦਿੱਤਾ ਕਿ ਇਸ ਟੀਚੇ ਨੂੰ ਹਾਸਲ ਕਰਨ ਤੋਂ ਪਹਿਲਾਂ ਹਾਲੇ ਕਈ ਅੜਿੱਕਿਆਂ ਨੂੰ ਦੂਰ ਕਰਨਾ ਹੋਵੇਗਾ।


ਪ੍ਰਣਬ ਮੁਖਰਜੀ ਫ਼ਾਊਂਡੇਸ਼ਨ ਵੱਲੋਂ ‘ਟਵਾਸੀ ਪੀਸ, ਹਾਰਮੋਨੀ ਐਂਡ ਹੈਪੀਨੈਸ: ਟ੍ਰਾਂਜਿ਼ਸ਼ਨ ਟੂ ਟ੍ਰਾਂਸਫ਼ਾਰਮੇਸ਼ਨ` ਸਿਰਲੇਖ ਹੇਠ ਇੱਕ ਸੰਮੇਲਨ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਇਸ ਮਾਮਲੇ `ਚ ਹਾਲੇ ਕਈ ਅੜਿੱਕੇ ਹਨ ਤੇ ਇਨ੍ਹਾਂ ਅੜਿੱਕਿਆਂ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾਣਾ ਚਾਹੀਦਾ ਪਰ ਕੋਈ ਵੀ ਸ਼ੁਰੂਆਤ ਵਧੀਆ ਹੀ ਹੁੰਦੀ ਹੈ, ਮੈਨੂੰ ਆਸ ਹੈ ਕਿ ਇਹ ਸਫ਼ਲ ਹੋਵੇਗੀ।


ਡਾ. ਮਨਮੋਹਨ ਸਿੰਘ ਨੇ ਇਹ ਨਹੀਂ ਦੱਸਿਆ ਕਿ ਉਹ ਅੜਿੱਕਿਆਂ ਬਾਰੇ ਸੋਚ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Many hurdles in Kartarpur sahib corridor dr manmohan singh